ਪੰਚਾਇਤੀ ਚੋਣ ਹਿੰਸਾ ''ਤੇ ਬੋਲੇ ਗੌਰਵ ਗੋਗੋਈ, ''ਤ੍ਰਿਪੁਰਾ ਨੂੰ ਦੂਜਾ ਮਨੀਪੁਰ ਨਹੀਂ ਬਣਨ ਦੇਵੇਗੀ ਕਾਂਗਰਸ''
Saturday, Jul 20, 2024 - 06:00 AM (IST)
ਨੈਸ਼ਨਲ ਡੈਸਕ : ਕਾਂਗਰਸ ਦੇ ਸੀਨੀਅਰ ਨੇਤਾ ਗੌਰਵ ਗੋਗੋਈ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਤ੍ਰਿਪੁਰਾ, ਜੋ ਪੰਚਾਇਤੀ ਚੋਣਾਂ ਨੂੰ ਲੈ ਕੇ ਹਿੰਸਾ ਨਾਲ ਜੂਝ ਰਿਹਾ ਹੈ, ਨੂੰ ਦੂਜਾ ਮਨੀਪੁਰ ਨਹੀਂ ਬਣਨ ਦੇਵੇਗੀ। ਲੋਕ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਗੋਗੋਈ ਦੀ ਅਗਵਾਈ ਵਿਚ ਪਾਰਟੀ ਦੇ ਇਕ ਵਫ਼ਦ ਨੇ ਸੂਬੇ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ।
ਭਾਜਪਾ ਅੱਗੇ ਨਹੀਂ ਝੁਕੇਗੀ ਕਾਂਗਰਸ
ਅਗਰਤਲਾ ਵਿਚ ਪਾਰਟੀ ਦੇ ਸੂਬਾ ਹੈੱਡਕੁਆਰਟਰ 'ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ, “ਕਾਂਗਰਸ ਇਸ ਮੁਸ਼ਕਲ ਸਮੇਂ ਵਿਚ ਆਪਣੇ ਨੇਤਾਵਾਂ, ਵਰਕਰਾਂ ਅਤੇ ਤ੍ਰਿਪੁਰਾ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਕਾਂਗਰਸ ਭਾਜਪਾ ਦੀਆਂ ਅੱਤਵਾਦੀ ਚਾਲਾਂ ਅੱਗੇ ਨਹੀਂ ਝੁਕੇਗੀ।'' ਕਾਂਗਰਸ ਨੇਤਾ ਨੇ ਕਿਹਾ, ''ਅਸੀਂ ਆਪਣੇ ਦੋ ਦਿਨਾਂ ਦੌਰੇ ਦੌਰਾਨ ਤ੍ਰਿਪੁਰਾ ਵਿਚ ਜੋ ਦੇਖਿਆ, ਉਸ ਬਾਰੇ ਪਾਰਟੀ ਹਾਈ ਕਮਾਂਡ ਨੂੰ ਸੂਚਿਤ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਭਾਰਤ ਲੋਕਤੰਤਰ ਦੀ ਮਾਂ ਹੈ, ਪਰ ਅਸੀਂ ਇੱਥੇ ਜੋ ਦੇਖਿਆ ਉਹ ਲੋਕਤੰਤਰ ਦੇ ਕਤਲ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ : ਮੰਗਲੁਰੂ 'ਚ ਭਾਰੀ ਬਾਰਿਸ਼ ਦਾ ਕਹਿਰ; ਕਈ ਇਲਾਕੇ ਪਾਣੀ 'ਚ ਡੁੱਬੇ, ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ
ਤ੍ਰਿਪੁਰਾ ਨੂੰ ਦੂਜਾ ਮਨੀਪੁਰ ਬਣਾਉਣ ਦੀ ਕੋਈ ਚਾਲ
ਗੋਗੋਈ ਨੇ ਕਿਹਾ ਕਿ ਕਾਂਗਰਸ ਨੂੰ ਸ਼ੱਕ ਹੈ ਕਿ ਤ੍ਰਿਪੁਰਾ ਨੂੰ ਦੂਜਾ ਮਨੀਪੁਰ ਬਣਾਉਣ ਲਈ ਕੋਈ ਚਾਲ ਚੱਲੀ ਜਾ ਰਹੀ ਹੈ, ਪਰ ਕਾਂਗਰਸ ਅਜਿਹਾ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ, "ਅਸੀਂ ਸੰਸਦ ਦੇ ਆਗਾਮੀ ਬਜਟ ਸੈਸ਼ਨ ਵਿਚ ਤ੍ਰਿਪੁਰਾ ਵਿਚ ਹਿੰਸਾ, ਬੇਇਨਸਾਫ਼ੀ ਅਤੇ ਲੋਕਤੰਤਰ ਲਈ ਖਤਰੇ ਦਾ ਮੁੱਦਾ ਉਠਾਵਾਂਗੇ।" ਉਨ੍ਹਾਂ ਕਿਹਾ, “ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਵਿਚ ਅਸਫਲ ਰਹਿਣ ਵਾਲੇ ਉਮੀਦਵਾਰਾਂ ਦੇ ਨਾਲ ਸੰਵਿਧਾਨਕ ਵਿਵਸਥਾਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਰਾਜਪਾਲ ਜ਼ਰੂਰੀ ਕਦਮ ਚੁੱਕਣਗੇ
ਅਸੀਂ ਰਾਜਪਾਲ ਐੱਨ ਇੰਦਰਸੇਨਾ ਰੈੱਡੀ ਨਾਲ ਮੁਲਾਕਾਤ ਕੀਤੀ ਅਤੇ ਰਾਜ ਵਿਚ ਹਿੰਸਾ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ। ਸਾਨੂੰ ਉਮੀਦ ਹੈ ਕਿ ਰਾਜਪਾਲ ਜ਼ਰੂਰੀ ਕਦਮ ਚੁੱਕਣਗੇ।'' ਕਾਂਗਰਸ ਵਿਧਾਇਕ ਸੁਦੀਪ ਰਾਏ ਬਰਮਨ ਨੇ ਕਿਹਾ ਕਿ ਹਿੰਸਾ ਕਾਰਨ ਪੰਚਾਇਤ ਚੋਣਾਂ ਲਈ ਘੱਟੋ-ਘੱਟ 3,383 ਪਾਰਟੀ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇ। ਤ੍ਰਿਪੁਰਾ 'ਚ 8 ਅਗਸਤ ਨੂੰ ਪੰਚਾਇਤੀ ਚੋਣਾਂ ਹੋਣੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8