ਗੰਗਾ ਕਿੱਥੇ-ਕਿੱਥੇ ਨਹਾਉਣ ਲਾਇਕ, ਆਨ ਲਾਈਨ ਹਾਸਲ ਕਰੋ ਜਾਣਕਾਰੀ

08/19/2018 1:42:17 PM

ਨਵੀਂ ਦਿੱਲੀ— ਜੇਕਰ ਤੁਸੀਂ ਗੰਗਾ 'ਚ ਡੁਬਕੀ ਲਗਾਉਣ ਜਾ ਰਹੇ ਹੋ ਤਾਂ ਇਕ ਵਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ(ਸੀ.ਪੀ.ਸੀ.ਬੀ) ਦੀ ਵੈੱਬਸਾਈਟ 'ਤੇ ਜਾ ਕੇ ਇਸ ਦੀ ਪੁਸ਼ਟੀ ਕਰ ਲਵੋ ਕਿ ਸੰਬੰਧਿਤ ਜਗ੍ਹਾ ਨਹਾਉਣ ਦੇ ਲਾਇਕ ਹੈ ਜਾਂ ਨਹੀਂ। ਸੀ.ਪੀ.ਸੀ.ਬੀ. ਮੁਤਾਬਕ ਗੰਗੋਤਰੀ ਤੋਂ ਹਰਿਦੁਆਰ ਤੱਕ ਹੀ ਗੰਗਾ ਦਾ ਪਾਣੀ ਨਹਾਉਣ ਦੇ ਯੋਗ ਹੈ। ਇਸ ਦੇ ਅੱਗੇ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ 'ਚ ਇਕ ਜਾਂ ਦੋ ਸਥਾਨਾਂ ਨੂੰ ਛੱਡ ਕੇ ਕਿਤੇ ਵੀ ਗੰਗਾ ਦਾ ਪਾਣੀ ਨਹਾਉਣ ਦੇ ਲਾਇਕ ਨਹੀਂ ਬਚਿਆ ਹੈ। ਨੈਸ਼ਨਲ ਗ੍ਰੀਨ ਟ੍ਰਿਬਊਨਲ ਦੀ ਸਖ਼ਤੀ ਦੇ ਬਾਅਦ ਹੁਣ ਸਿਗਰਟ ਦੇ ਪੈਕੇਟ 'ਤੇ ਦਿੱਤੀ ਜਾਣ ਵਾਲੀ ਚੇਤਾਵਨੀ ਦੀ ਤਰ੍ਹਾਂ ਸੀ.ਪੀ.ਸੀ.ਬੀ. ਦੀ ਵੈੱਬਸਾਈਟ ਦੇ ਜ਼ਰੀਏ ਲੋਕਾਂ ਨੂੰ ਆਨ ਲਾਈਨ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਗੰਗਾ 'ਚ ਕਿਸ-ਕਿਸ ਸਥਾਨ 'ਤੇ ਪਾਣੀ ਡੁਬਕੀ ਲਗਾਉਣ ਦੇ ਯੋਗ ਨਹੀਂ ਹੈ।


Related News