''''ਅਰਧਕੁੰਭ ਤੋਂ ਪਹਿਲਾਂ ਮੇਲੇ ਦੇ ਖੇਤਰ ''ਚ ਗ਼ੈਰ-ਹਿੰਦੂਆਂ ਦੀ ਐਂਟਰੀ ''ਤੇ ਲੱਗੇ ਰੋਕ..!'''', ਗੰਗਾ ਸਭਾ ਨੇ ਕੀਤੀ ਮੰਗ

Monday, Jan 05, 2026 - 12:57 PM (IST)

''''ਅਰਧਕੁੰਭ ਤੋਂ ਪਹਿਲਾਂ ਮੇਲੇ ਦੇ ਖੇਤਰ ''ਚ ਗ਼ੈਰ-ਹਿੰਦੂਆਂ ਦੀ ਐਂਟਰੀ ''ਤੇ ਲੱਗੇ ਰੋਕ..!'''', ਗੰਗਾ ਸਭਾ ਨੇ ਕੀਤੀ ਮੰਗ

ਨੈਸ਼ਨਲ ਡੈਸਕ- ਹਰਿਦੁਆਰ ’ਚ ਹਰ ਕੀ ਪੌੜੀ ਅਤੇ ਆਸ-ਪਾਸ ਦੇ ਗੰਗਾ ਘਾਟਾਂ ਦਾ ਪ੍ਰਬੰਧਨ ਅਤੇ ਰੱਖ-ਰਖਾਅ ਕਰਨ ਵਾਲੀ ਸੰਸਥਾ ਸ਼੍ਰੀ ਗੰਗਾ ਸਭਾ ਨੇ ਐਤਵਾਰ ਨੂੰ ਉੱਤਰਾਖੰਡ ਸਰਕਾਰ ਤੋਂ ਮੰਗ ਕੀਤੀ ਹੈ ਕਿ 2027 ’ਚ ਹੋਣ ਵਾਲੇ ਅਰਧਕੁੰਭ ਤੋਂ ਪਹਿਲਾਂ ਕੁੰਭ ਮੇਲਾ ਖੇਤਰ ਨੂੰ ਗੈਰ-ਹਿੰਦੂਆਂ ਲਈ ਪਾਬੰਦੀਸ਼ੁਦਾ ਖੇਤਰ ਐਲਾਨਿਆ ਜਾਵੇ। 

ਸ਼੍ਰੀ ਗੰਗਾ ਸਭਾ ਦੇ ਪ੍ਰਧਾਨ ਨਿਤਿਨ ਗੌਤਮ ਨੇ ਗੱਲਬਾਤ ਕਰਦਿਆਂ ਕਿਹਾ, ‘‘ਇਹ ਸਮੇਂ ਦੀ ਮੰਗ ਹੈ ਕਿ ਆਉਣ ਵਾਲੇ ਕੁੰਭ ਤੋਂ ਪਹਿਲਾਂ ਕੁੰਭ ਮੇਲਾ ਖੇਤਰ ’ਚ ਸਾਰੇ ਗੰਗਾ ਘਾਟਾਂ ਅਤੇ ਧਾਰਮਿਕ ਸਥਾਨਾਂ ’ਤੇ ਗੈਰ-ਹਿੰਦੂਆਂ ਦੇ ਦਾਖਲੇ ’ਤੇ ਰੋਕ ਲਾਈ ਜਾਵੇ।’’

ਗੌਤਮ ਨੇ ਕਿਹਾ ਕਿ ‘ਸ਼ਾਨਦਾਰ ਅਤੇ ਅਲੌਕਿਕ ਕੁੰਭ’ ਦੇ ਨਾਲ-ਨਾਲ ‘ਸੁਰੱਖਿਅਤ ਕੁੰਭ’ ਲਈ ਇਹ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਅਗਲੇ ਸਾਲ ਹਰਿਦੁਆਰ ’ਚ ‘ਸ਼ਾਨਦਾਰ ਅਤੇ ਅਲੌਕਿਕ ਕੁੰਭ’ ਕਰਵਾਉਣ ਦੇ ਸਰਕਾਰ ਦੇ ਐਲਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 2021 ’ਚ ਕੋਵਿਡ ਕਾਰਨ ਕੁੰਭ ਦਾ ਇਸ਼ਨਾਨ ਨਾ ਕਰ ਸਕਣ ਵਾਲੇ ਸ਼ਰਧਾਲੂ 2027 ’ਚ ਇਸ਼ਨਾਨ ਕਰ ਸਕਣਗੇ। 

ਨਿਤਿਨ ਗੌਤਮ ਨੇ ਕਿਹਾ ਕਿ ਇਸ ਨਾਲ ਸਨਾਤਨ ਨੂੰ ਬਲ ਮਿਲੇਗਾ ਅਤੇ ਵਪਾਰ ’ਚ ਵੀ ਵਾਧਾ ਹੋਵੇਗਾ। ਉਨ੍ਹਾਂ ਅੱਗੇ ਕਿਹਾ, ‘‘ਨਗਰ ਪਾਲਿਕਾ ਨਿਯਮਾਂ ਅਨੁਸਾਰ ਹਰਿਦੁਆਰ ਨਗਰ ਪਾਲਿਕਾ ਖੇਤਰ ਗੈਰ-ਹਿੰਦੂ ਅਤੇ ਸ਼ਰਾਬ-ਮਾਸ ਮੁਕਤ ਖੇਤਰ ਐਲਾਨਿਆ ਹੋਇਆ ਹੈ ਅਤੇ ਸਰਕਾਰ ਨੂੰ ਇਨ੍ਹਾਂ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਤੀਰਥ ਅਸਥਾਨ ਦੀ ਮਰਿਆਦਾ ਬਣੀ ਰਹਿ ਸਕੇ।’’


author

Harpreet SIngh

Content Editor

Related News