ਫਿਰ ਸ਼ਰਮਸਾਰ ਹੋਈ ਦਿੱਲੀ, ਰੇਲਵੇ ਮੁਲਾਜ਼ਮਾਂ ਨੇ ਜਨਾਨੀ ਨਾਲ ਕੀਤਾ ਗੈਂਗਰੇਪ, 4 ਦੋਸ਼ੀ ਗ੍ਰਿਫਤਾਰ
Saturday, Jul 23, 2022 - 03:29 PM (IST)
ਨਵੀਂ ਦਿੱਲੀ– ਰਾਜਧਾਨੀ ਦਿੱਲੀ ’ਚ ਇਕ ਵਾਰ ਫਿਰ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਖ਼ਬਰ ਮੁਤਾਬਕ, ਰੇਲਵੇ ਦੇ ਦੋ ਮੁਲਾਜ਼ਮਾਂ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਇਕ ਕਮਰੇ ’ਚ ਇਕ ਜਨਾਨੀ ਨਾਲ ਕਥਿਤ ਤੌਰ ’ਤੇ ਗੈਂਗਰੇਪ ਕੀਤਾ। ਰੇਲਵੇ ਨੇ ਦੱਸਿਆ ਕਿ ਇਸ ਮਾਮਲੇ ’ਚ ਉਸਦੇ ਬਿਜਲੀ ਵਿਭਾਗ ਦੇ ਚਾਰ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਰੇਲਵੇ ਮੁਤਾਬਕ, ਸ਼ੁੱਕਰਵਾਰ ਨੂੰ ਪਲੇਟਫਾਰਮ ਨੰਬਰ 8-9 ’ਤੇ ਮਿਲੀ ਜਨਾਨੀ ਨੇ ਅਧਿਕਾਰੀ ਨੂੰ ਹੱਡਬੀਤੀ ਸੁਣਾਈ, ਜਿਸ ਤੋਂ ਬਾਅਦ ਉਨ੍ਹਾਂ ਨੇ ਰੇਲਵੇ ਸੁਰੱਖਿਆ ਫੋਰਸ (ਆਰ.ਪੀ.ਐੱਫ.) ਨੂੰ ਘਟਨਾ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ– ਬੂਸਟਰ ਡੋਜ਼ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਨਾਂ ’ਤੇ ਜਨਾਨੀ ਨਾਲ ਠੱਗੀ
ਪੀੜਤ ਜਨਾਨੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਅਤੇ ਅਦਾਲਤ ’ਚ ਉਸ ਦੇ ਤਲਾਕ ਦਾ ਮੁਕਦਮਾ ਚੱਲ ਰਿਹਾ ਹੈ। ਰੇਲਵੇ ਨੇ ਜਨਾਨੀ ਦੇ ਹਵਾਲੇ ਤੋਂ ਕਿਹਾ ਕਿ ਉਹ ਕਰੀਬ ਦੋ ਸਾਲ ਪਹਿਲਾਂ ਇਕ ਕਾਮਨ ਫਰੈਂਡ ਰਾਹੀਂ ਇਕ ਵਿਅਕਤੀ ਦੇ ਸੰਪਰਕ ’ਚ ਆਈ ਸੀ, ਜਿਸ ਨੇ ਉਸ ਨੂੰ ਦੱਸਿਆ ਕਿ ਉਹ ਇਕ ਰੇਲਵੇ ਕਰਮਚਾਰੀ ਹੈ ਅਤੇ ਉਸ ਲਈ ਵੀ ਨੌਕਰੀ ਦਾ ਪ੍ਰਬੰਧ ਕਰ ਸਕਦਾ ਹੈ। ਰੇਲਵੇ ਮੁਤਾਬਕ, ਜਨਾਨੀ ਅਤੇ ਉਹ ਵਿਅਕਤੀ ਫੋਨ ਰਾਹੀਂ ਸੰਪਰਕ ’ਚ ਰਹੇ ਅਤੇ 21 ਜੁਲਾਈ ਨੂੰ ਦੋਸ਼ੀ ਨੇ ਪੀੜਤਾ ਨੂੰ ਆਪਣੇ ਪੁੱਤਰ ਦੇ ਜਨਮਦਿਨ ਅਤੇ ਨਵਾਂ ਮਕਾਨ ਖਰੀਦਣ ਦਾ ਜਸ਼ਨ ਮਨਾਉਣ ਲਈ ਆਪਣੇ ਘਰ ਆਉਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ– ਹਰਿਆਣਾ: ਧੀ ਨੂੰ ਏਅਰਪੋਰਟ ਤੋਂ ਲੈਣ ਜਾਂਦੇ ਪਤੀ-ਪਤਨੀ ਦੀ ਦਰਦਨਾਕ ਹਾਦਸੇ ’ਚ ਮੌਤ
ਰੇਲਵੇ ਨੇ ਦੱਸਿਆ ਕਿ ਦੋਸ਼ੀ ਨੇ ਜਨਾਨੀ ਨੂੰ ਰਾਤ ਨੂੰ ਕਰੀਬ ਸਾਢੇ 10 ਵਜੇ ਕੀਰਤੀ ਨਗਰ ਮੈਟਰੋ ਸਟੇਸ਼ਨ ਤੋਂ ਆਪਣੇ ਨਾਲ ਲਿਆ ਅਤੇ ਉਹ ਉਸ ਨੂੰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 8-9 ’ਤੇ ਲੈ ਗਿਆ। ਦੋਸ਼ੀ ਨੇ ਉਸ ਨੂੰ ਬਿਜਲੀ ਦੇ ਰੱਖ-ਰਖਾਅ ਵਾਲੇ ਮੁਲਾਜ਼ਮਾਂ ਲਈ ਬਣੇ ਕਮਰੇ ’ਚ ਬੈਠਣ ਲਈ ਕਿਹਾ। ਰੇਲਵੇ ਮੁਤਾਬਕ, ਬਾਅਦ ’ਚ ਦੋਸ਼ੀ ਆਪਣੇ ਇਕ ਦੋਸ਼ ਨਾਲ ਕਮਰੇ ’ਚ ਆਇਆ ਅਤੇ ਉਸ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਦੋਵਾਂ ਨੇ ਜਨਾਨੀ ਨਾਲ ਕਥਿਤ ਰੂਪ ਨਾਲ ਜ਼ਬਰ-ਜਨਾਹ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਦੇ ਦੋ ਹੋਰ ਸਾਥੀਆਂ ਨੇ ਕਮਰੇ ਦੀ ਰਖਵਾਲੀ ਕੀਤੀ। ਰੇਲਵੇ ਨੇ ਦੱਸਿਆ ਕਿ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਇਕ ਸਥਾਨਕ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ।
ਇਹ ਵੀ ਪੜ੍ਹੋ– ਹਰਿਆਣਾ 'ਚ ਕਲਯੁਗੀ ਪੁੱਤਰ ਦੀ ਘਿਨੌਣੀ ਕਰਤੂਤ, ਮਾਂ-ਪਿਓ ਨੂੰ ਮਾਰੀਆਂ ਗੋਲੀਆਂ