G20 ਦਾ ਥੀਮ 'ਇਕ ਧਰਤੀ,ਇਕ ਪਰਿਵਾਰ,ਇਕ ਭਵਿੱਖ' ਵਿਸ਼ਵ ਵਿਕਾਸ ਲਈ ਬਲਿਊ ਪ੍ਰਿੰਟ: ਰਾਸ਼ਟਰਪਤੀ ਮੁਰਮੂ
Saturday, Sep 09, 2023 - 12:13 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਜੀ-20 ਚੇਅਰਮੈਨਸ਼ਿਪ ਦਾ ਥੀਮ 'ਵਸੁਧੈਵ ਕੁਟੁੰਬਕਮ - ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ' ਟਿਕਾਊ, ਸਮਾਵੇਸ਼ੀ ਅਤੇ ਮਨੁੱਖੀ-ਕੇਂਦ੍ਰਿਤ ਵਿਕਾਸ ਲਈ ਇਕ ਗਲੋਬਲ ਬਲੂਪ੍ਰਿੰਟ ਹੈ। ਜੀ-20 ਸਿਖਰ ਸੰਮੇਲਨ ਪ੍ਰਗਤੀ ਮੈਦਾਨ 'ਚ ਨਵੇਂ ਬਣੇ ਅੰਤਰਰਾਸ਼ਟਰੀ ਪ੍ਰਦਰਸ਼ਨੀ ਅਤੇ ਕਾਨਫਰੰਸ ਸੈਂਟਰ 'ਭਾਰਤ ਮੰਡਪਮ' 'ਚ ਹੋ ਰਿਹਾ ਹੈ। ਰਾਸ਼ਟਰਪਤੀ ਮੁਰਮੂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਨਵੀਂ ਦਿੱਲੀ ਵਿੱਚ 18ਵੇਂ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਜੀ-20 ਦੇਸ਼ਾਂ, ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਪ੍ਰਤੀਨਿਧ ਮੰਡਲਾਂ ਦੇ ਮੁਖੀਆਂ ਦਾ ਨਿੱਘਾ ਸੁਆਗਤ ਹੈ।"
ਇਹ ਵੀ ਪੜ੍ਹੋ : ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ, ਜਾਣੋ ਕਿੱਥੋਂ ਆਇਆ ਇਹ ਪੈਸਾ?
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ, 'ਵਸੁਧੈਵ ਕੁਟੁੰਬਕਮ - ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ' ਟਿਕਾਊ, ਸਮਾਵੇਸ਼ੀ ਅਤੇ ਮਨੁੱਖੀ-ਕੇਂਦ੍ਰਿਤ ਵਿਕਾਸ ਲਈ ਇਕ ਗਲੋਬਲ ਬਲੂਪ੍ਰਿੰਟ ਹੈ। ਮੈਂ ਜੀ-20 ਸਿਖਰ ਸੰਮੇਲਨ ਵਿੱਚ ਭਾਗ ਲੈਣ ਵਾਲੇ ਸਾਰੇ ਭਾਈਵਾਲਾਂ ਨੂੰ ਇਸ ਦ੍ਰਿਸ਼ਟੀ ਨੂੰ ਹਕੀਕਤ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ ਵਿੱਚ ਹਰ ਸਫ਼ਲਤਾ ਦੀ ਕਾਮਨਾ ਕਰਦੀ ਹਾਂ।'' ਭਾਰਤ ਆਪਣੀ ਜੀ-20 ਪ੍ਰਧਾਨਗੀ ਦੌਰਾਨ ਸੰਮਲਿਤ ਵਿਕਾਸ, ਡਿਜੀਟਲ ਨਵੀਨਤਾ, ਜਲਵਾਯੂ ਲਚਕਤਾ ਅਤੇ ਵਿਸ਼ਵ ਸਿਹਤ ਪਹੁੰਚ ਵਰਗੇ ਵੱਖ-ਵੱਖ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰੇਗਾ। ਇਸ ਸਮੂਹ ਵਿੱਚ ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਬ੍ਰਿਟੇਨ, ਅਮਰੀਕਾ ਅਤੇ ਯੂਰਪੀਅਨ ਯੂਨੀਅਨ (ਈ.ਯੂ. ) ਸ਼ਾਮਲ ਹਨ।
ਇਹ ਵੀ ਪੜ੍ਹੋ : G-20 ਸੰਮੇਲਨ ਮੌਕੇ ਦੁਲਹਨ ਵਾਂਗ ਸਜਾਈ ਦਿੱਲੀ, ਮਹਿਮਾਨਾਂ ਨੂੰ ਗੀਤਾ ਦਾ ਗਿਆਨ ਦੇਵੇਗੀ ਇਹ ਖ਼ਾਸ ਐਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8