ਜੰਮੂ-ਕਸ਼ਮੀਰ ਤੋਂ ਦੁਨੀਆ ਤੱਕ, ਤੁਹਾਡੇ ਕੈਮਰੇ ਰਾਹੀਂ! IFFJK ਵੱਲੋਂ ਕਹਾਣੀਆਂ ਪੇਸ਼ ਕਰਨ ਦਾ ਸੱਦਾ
Friday, Aug 21, 2026 - 05:59 PM (IST)
ਨੈਸ਼ਨਲ ਡੈਸਕ : ਹਰ ਨਜ਼ਾਰੇ ਦੀ ਆਪਣੀ ਇੱਕ ਕਹਾਣੀ ਹੁੰਦੀ ਹੈ, ਹਰ ਇੱਕ ਪਰੰਪਰਾ ਵਿੱਚ ਇੱਕ ਯਾਦ ਸਮਾਈ ਹੁੰਦੀ ਹੈ ਅਤੇ ਹਰ ਇੱਕ ਫਰੇਮ ਇੱਕ ਖਾਸ ਪਲ ਨੂੰ ਆਪਣੇ ਵਿੱਚ ਸਾਂਭ ਸਕਦਾ ਹੈ। ਇਸੇ ਖ਼ੂਬਸੂਰਤ ਸੁਨੇਹੇ ਨੂੰ ਮੁੱਖ ਰੱਖ ਕੇ ਜੰਮੂ-ਕਸ਼ਮੀਰ ਦੇ ਫਿਲਮਸਾਜ਼ਾਂ ਲਈ ਇੱਕ ਵੱਡਾ ਵਿਸ਼ਵ ਪੱਧਰੀ ਮੰਚ ਤਿਆਰ ਕੀਤਾ ਜਾ ਰਿਹਾ ਹੈ।
ਆਈ.ਐਫ.ਐਫ.ਜੇ.ਕੇ. ਉੱਭਰਦੇ ਫਿਲਮਸਾਜ਼ ਮੁਕਾਬਲੇ 2026 ਨੇ ਫਿਲਮਸਾਜ਼ਾਂ ਨੂੰ ਆਪਣੀਆਂ ਮੌਲਿਕ ਸ਼ਾਰਟ (ਲਘੂ) ਫਿਲਮਾਂ ਜਮ੍ਹਾਂ ਕਰਵਾਉਣ ਲਈ ਸੱਦਾ ਦਿੱਤਾ ਹੈ ਤਾਂ ਜੋ ਉਹ ਆਪਣੀ ਵਿਲੱਖਣ ਦ੍ਰਿਸ਼ਟੀ (ਵਿਜ਼ਨ) ਨੂੰ ਵਿਸ਼ਵ ਪੱਧਰ 'ਤੇ ਲੈ ਕੇ ਜਾ ਸਕਣ।
ਇਹ ਮੁਕਾਬਲਾ ਫਿਲਮਸਾਜ਼ਾਂ ਨੂੰ ਆਪਣੇ ਕੈਮਰੇ (ਲੈਂਜ਼) ਰਾਹੀਂ ਜੰਮੂ-ਕਸ਼ਮੀਰ ਦੀ ਅਸਲ ਭਾਵਨਾ, ਸੰਸਕ੍ਰਿਤੀ, ਲੋਕਾਂ ਅਤੇ ਅਣਕਹੀਆਂ ਕਹਾਣੀਆਂ ਨੂੰ ਕੈਦ ਕਰਨ ਦਾ ਮੌਕਾ ਦਿੰਦਾ ਹੈ। ਇਹ ਤੁਹਾਡਾ ਕੈਮਰਾ, ਤੁਹਾਡੀ ਕਹਾਣੀ ਅਤੇ ਤੁਹਾਡੇ ਜੰਮੂ-ਕਸ਼ਮੀਰ ਨੂੰ ਦੁਨੀਆ ਦੇ ਸਾਹਮਣੇ ਰੱਖਣ ਦਾ ਇੱਕ ਸੁਨਹਿਰੀ ਜ਼ਰੀਆ ਹੈ।
ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਫਿਲਮਾਂ ਭੇਜਣ ਦੀ ਆਖਰੀ ਤਰੀਕ 26 ਅਗਸਤ 2026, ਰਾਤ 11:59 ਵਜੇ ਤੱਕ ਹੈ। ਇਹ ਮੁੱਖ ਫਿਲਮ ਫੈਸਟੀਵਲ 7 ਤੋਂ 10 ਸਤੰਬਰ 2026 ਤੱਕ ਆਯੋਜਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਜੰਮੂ-ਕਸ਼ਮੀਰ ਦੇ ਖੂਬਸੂਰਤ ਸਥਾਨਾਂ ਸ੍ਰੀਨਗਰ, ਜੰਮੂ ਤੇ ਗੁਲਮਰਗ ਵਿਖੇ ਕਰਵਾਇਆ ਜਾਵੇਗਾ।
