ਕਰਜ਼ਾ ਦਿਵਾਉਣ ਦੇ ਨਾਂ ''ਤੇ ਮਾਂ-ਧੀ ਨਾਲ 1 ਕਰੋੜ ਦੀ ਠੱਗੀ ! 4 ਖ਼ਿਲਾਫ਼ ਮਾਮਲਾ ਦਰਜ

Sunday, Nov 29, 2026 - 05:34 PM (IST)

ਕਰਜ਼ਾ ਦਿਵਾਉਣ ਦੇ ਨਾਂ ''ਤੇ ਮਾਂ-ਧੀ ਨਾਲ 1 ਕਰੋੜ ਦੀ ਠੱਗੀ ! 4 ਖ਼ਿਲਾਫ਼ ਮਾਮਲਾ ਦਰਜ

ਨੈਸ਼ਨਲ ਡੈਸਕ- ਕੇਰਲਮ ਦੇ ਚੇਮਰੂਥੀ ਵਿਚ ਪ੍ਰਧਾਨ ਮੰਤਰੀ ਦੀ ਭਲਾਈ ਸਕੀਮ ਤਹਿਤ ਕਰਜ਼ਾ ਦਿਵਾਉਣ ਦਾ ਵਾਅਦਾ ਕਰ ਕੇ 48 ਸਾਲਾ ਔਰਤ ਅਤੇ ਉਸ ਦੀ ਧੀ ਨਾਲ ਕਥਿਤ ਤੌਰ ’ਤੇ ਲੱਗਭਗ ਇਕ ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਵਿਚ 4 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਚੇਮਰੂਥੀ ਦੀ ਰਹਿਣ ਵਾਲੀ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਅਯਿਰੂਰ ਪੁਲਸ ਨੇ ਮਾਮਲਾ ਦਰਜ ਕੀਤਾ। ਮੁਲਜ਼ਮਾਂ ਦੀ ਪਛਾਣ ਚੇਮਰੂਥੀ ਵਾਸੀ ਜੈਸ਼੍ਰੀ ਅਤੇ ਕੋਲਮ ਵਾਸੀ ਅਨੀਸ਼ਾ, ਰਮਿਆ ਅਤੇ ਥਾਹਾ ਵਜੋਂ ਹੋਈ ਹੈ।

ਪੁਲਸ ਅਨੁਸਾਰ, ਮੁਲਜ਼ਮਾਂ ਨੇ ਕਥਿਤ ਤੌਰ ’ਤੇ ਔਰਤ ਅਤੇ ਉਸ ਦੀ ਧੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ (ਪੀ. ਐੱਮ. ਈ. ਜੀ. ਪੀ.) ਤਹਿਤ ਕਰਜ਼ਾ ਦਿਵਾਉਣ ਦਾ ਵਾਅਦਾ ਕੀਤਾ। ਸ਼ਿਕਾਇਤਕਰਤਾ ਅਤੇ ਉਸ ਦੀ ਧੀ ਨੇ ਕਰਜ਼ਾ ਪ੍ਰਕਿਰਿਆ ਲਈ 13 ਮਾਰਚ 2025 ਤੋਂ 11 ਅਪ੍ਰੈਲ 2026 ਵਿਚਾਲੇ ਮੁਲਜ਼ਮਾਂ ਦੇ ਬੈਂਕ ਖਾਤਿਆਂ ਅਤੇ ਗੂਗਲ ਪੇ ਖਾਤਿਆਂ ਵਿਚ ਕਥਿਤ ਤੌਰ ’ਤੇ ਲੱਗਭਗ ਇਕ ਕਰੋੜ ਰੁਪਏ ਟਰਾਂਸਫ਼ਰ ਕੀਤੇ ਪਰ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਨਾ ਤਾਂ ਕਰਜ਼ੇ ਦਾ ਪ੍ਰਬੰਧ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਰਕਮ ਵਾਪਸ ਕੀਤੀ।


author

Harpreet SIngh

Content Editor

Related News