ਬਾਗੇਸ਼ਵਰ ਧਾਮ ਤੋਂ ਪਰਤਦੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਰਾਜਸਥਾਨ ਤੋਂ ਖਿੱਚ ਲਿਆਈ ਮੌਤ

Saturday, Sep 07, 2024 - 11:21 AM (IST)

ਬਾਗੇਸ਼ਵਰ ਧਾਮ ਤੋਂ ਪਰਤਦੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਰਾਜਸਥਾਨ ਤੋਂ ਖਿੱਚ ਲਿਆਈ ਮੌਤ

ਵਿਦਿਸ਼ਾ- ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ 'ਚ ਸ਼ਨੀਵਾਰ ਤੜਕੇ ਇਕ SUV ਦੇ ਟਰੱਕ ਨਾਲ ਟਕਰਾਉਣ ਨਾਲ ਰਾਜਸਥਾਨ ਦੇ 4 ਲੋਕਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਨਾਲ ਸਵਾਰ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 4 ਵਜੇ ਲਟੇਰੀ ਥਾਣਾ ਖੇਤਰ ਦੇ ਬਯਾਵਰਾ-ਬੀਨਾ ਹਾਈਵੇਅ 'ਤੇ ਵਾਪਰਿਆ। 

ਇਹ ਵੀ ਪੜ੍ਹੋ- ਸਵੇਰੇ-ਸਵੇਰੇ ਵਾਪਰਿਆ ਰੇਲ ਹਾਦਸਾ; ਐਕਸਪ੍ਰੈੱਸ ਦੇ ਦੋ ਡੱਬੇ ਪਟੜੀ ਤੋਂ ਉਤਰੇ

ਪੁਲਸ ਮੁਤਾਬਕ ਰਾਜਸਥਾਨ ਦੇ ਝਾਲਾਵਾੜ ਤੋਂ 7 ਔਰਤਾਂ ਸਮੇਤ 10 ਲੋਕਾਂ ਦਾ ਇਕ ਸਮੂਹ ਤੀਰਥ ਯਾਤਰਾ ਤੋਂ ਪਰਤ ਰਿਹਾ ਸੀ, ਤਾਂ ਉਨ੍ਹਾਂ ਦੀ SUV ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ ਦੋ ਔਰਤਾਂ ਅਤੇ ਦੋ ਪੁਰਸ਼ਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਿਸ਼ਨਲਾਲ ਲੋਢਾ (60), ਵਿਨੋਦ ਕੁਮਾਰ ਮਾਲੀ (34), ਵਰਦੀ ਬਾਈ ਲੋਢਾ (70) ਅਤੇ ਰਾਜਬਾਈ ਭੀਲ (48) ਵਜੋਂ ਹੋਈ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਘਟਨਾ 'ਤੇ ਦੁੱਖ ਜਤਾਇਆ ਹੈ।

ਇਹ ਵੀ ਪੜ੍ਹੋ- ਜੇਲ੍ਹ ਦੀ ਸਜ਼ਾ ਕੱਟਦੇ ਕੈਦੀ ਬਣ ਗਿਆ 'ਲੱਖਪਤੀ'

PunjabKesari

ਮੁੱਖ ਮੰਤਰੀ ਮੋਹਨ ਯਾਦਵ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਵਿਦਿਸ਼ਾ ਜ਼ਿਲ੍ਹੇ ਦੇ ਲਟੇਰੀ ਬਲਾਕ 'ਚ ਬਾਗੇਸ਼ਵਰ ਧਾਮ ਤੋਂ ਪਰਤਦੇ ਸਮੇਂ ਸੜਕ ਹਾਦਸੇ 'ਚ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ 4 ਲੋਕਾਂ ਦੀ ਮੌਤ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਗੰਭੀਰ ਰੂਪ ਨਾਲ ਜ਼ਖ਼ਮੀਆਂ ਨੂੰ ਉੱਚਿਤ ਇਲਾਜ ਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਇਸ ਦੁੱਖ ਦੀ ਘੜੀ ਵਿਚ ਮ੍ਰਿਤਕ ਦੇ ਪਰਿਵਾਰਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੀੜਤਾਂ ਦੇ ਪਰਿਵਾਰਾਂ ਨੂੰ ਉੱਚਿਤ ਆਰਥਿਕ ਮਦਦ ਪ੍ਰਦਾਨ ਕਰੇਗੀ।

ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਦਾ ਦੌਰ ਜਾਰੀ, ਖੋਲ੍ਹੇ ਗਏ ਡੈਮ ਦੇ ਦੋ ਗੇਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News