ਲਾਕਡਾਊਨ ਦੌਰਾਨ ‘ਸ਼ਾਹੀ ਟਾਂਗਾ’ ਪਹੁੰਚਾ ਰਿਹੈ ਖਾਣਾ

Thursday, Apr 09, 2020 - 06:56 PM (IST)

ਲਾਕਡਾਊਨ ਦੌਰਾਨ ‘ਸ਼ਾਹੀ ਟਾਂਗਾ’ ਪਹੁੰਚਾ ਰਿਹੈ ਖਾਣਾ

ਨਵੀਂ ਦਿੱਲੀ– ਕਰੀਬ 300 ਸਾਲ ਤੋਂ ਵਿਅਨਾ ਦੀ ਪਰੰਪਰਾ ’ਚ ਇਕ ‘ਸ਼ਾਹੀ ਟਾਂਗਾ’ ਸ਼ਾਮਲ ਰਿਹਾ ਹੈ। ਫਾਈਬਰ ਨਾਂ ਦੀ ਇਸ ਸਵਾਰੀ ਦਾ ਅਨੰਦ ਲੈਣ ਲਈ ਦੁਨੀਆ ਭਰ ਦੇ ਲੋਕ ਇਸ ਖੂਬਸੂਰਤ ਸ਼ਹਿਰ ਆਇਆ ਕਰਦੇ ਸਨ ਪਰ ਕੋਰੋਨਾ ਵਾਇਰਸ ਕਾਰਣ ਲਾਕਡਾਊਨ ਹੋਣ ਤੋਂ ਬਾਅਦ ਹੁਣ ਇਥੇ ਸਭ ਠੀਕ ਹੈ। ਅਜਿਹੇ ’ਚ ਇਹ ਟਾਂਗੇ ਚਲਾਉਣ ਵਾਲੇ ਡਰਾਈਵਰ ਸ਼ਹਿਰ ਦੇ ਅਜਿਹੇ ਬਜ਼ੁਰਗਾਂ ਨੂੰ ਫ੍ਰੀ ’ਚ ਖਾਣਾ ਪਹੁੰਚਾ ਰਹੇ ਹਨ, ਜਿਨ੍ਹਾਂ ਨੂੰ ਇਨਫੈਕਸ਼ਨ ਦਾ ਖਤਰਾ ਹੈ। ਕ੍ਰਿਸਚੀਅਨ ਗਰਜਬੇਕ ਵੀ ਅਜਿਹਾ ਹੀ ਇਕ ਡਰਾਈਵਰ ਹੈ। ਉਹ ਦੱਸਦੇ ਹਨ ਕਿ ਹੁਣ ਕੋਈ ਟੂਰਿਸਟ ਨਹੀਂ ਹੈ ਅਤੇ ਕੰਮ ਬੰਦ ਹੈ ਪਰ ਘੋੜਿਆਂ ਨੂੰ ਵੀ ਜ਼ਰੂਰਤ ਹੁੰਦੀ ਹੈ ਚਲਦੇ ਰਹਿਣ ਦੀ।
ਇਸ ਲਈ ਤੈਅ ਕੀਤਾ ਗਿਆ ਹੈ ਕਿ ਟਾਂਗਾ ਚਲਾਉਣ ਦੇ ਨਾਲ ਹੀ ਲੋਕਾਂ ਦੀ ਮਦਦ ਵੀ ਕੀਤੀ ਜਾਵੇ। ਇਸ ਨਾਲ ਸ਼ਹਿਰ ਦੀ ਪਰੰਪਰਾ ਦੇ ਮੁਸੀਬਤ ਦੇ ਸਮੇਂ ਨਾਲ ਖੜ੍ਹੇ ਰਹਿਣ ਨਾਲ ਹਾਂਪੱਖਤਾ ਨੂੰ ਵੀ ਉਤਸ਼ਾਹ ਮਿਲਦਾ ਹੈ। ਸ਼ਹਿਰ ਦੇ ਹੋਟਲਾਂ ’ਚ ਸੈਲਾਨੀਆਂ ਦਾ ਰੁਕਣਾ ਮਨ੍ਹਾ ਹੈ। ਇਥੋਂ ਦਾ ਇੰਟਰਕਾਂਟੀਨੈਂਟਲ ਵਿਅਨਾ ਹੋਟਲ ਬਜ਼ੁਰਗਾਂ ਨੂੰ ਫ੍ਰੀ ਖਾਣਾ ਪਹੁੰਚਾ ਰਿਹਾ ਹੈ। ਰੋਜ਼ਾਨਾ ਇਹ ਡਰਾਈਵਰ 250 ਤੋਂ 300 ਲੋਕਾਂ ਨੂੰ ਖਾਣਾ ਪਹੁੰਚਾਉਂਦਾ ਹੈ। ਇਨ੍ਹਾਂ ’ਚ ਬਜ਼ੁਰਗ ਲੋਕਾਂ ਤੋਂ ਇਲਾਵਾ ਰਾਤ ਦੀ ਸ਼ਿਫਟ ’ਚ ਕੰਮ ਕਰਨ ਵਾਲੇ ਮੈਡੀਕਲ ਵਰਕਰਸ ਵੀ ਸ਼ਾਮਲ ਹਨ।


author

Gurdeep Singh

Content Editor

Related News