ਰਮਜ਼ਾਨ ’ਚ ਲਾਕਡਾਊਨ ਦਾ ਹੋਵੇ ਪਾਲਣ : ਨਕਵੀ

04/16/2020 6:52:16 PM

ਨਵੀਂ ਦਿੱਲੀ-ਕੇਂਦਰੀ ਘੱਟ ਗਿਣਤੀ ਮੰਤਰੀ ਅਤੇ ਵਕਫ ਪ੍ਰੀਸ਼ਦ ਪ੍ਰਧਾਨ ਅੱਬਾਸ ਨਕਵੀ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ’ਚ ਸਾਰੇ ਧਾਰਮਿਕ, ਜਨਤਕ, ਵਿਅਕਤੀਗਤ ਸਥਾਨਾਂ ’ਤੇ ਲਾਕਡਾਊਨ, ਕਰਫਿਊ, ਸੋਸ਼ਲ ਡਿਸਟੈਂਸਿੰਗ ਦਾ ਪ੍ਰਭਾਵੀ ਢੰਗ ਨਾਲ ਪਾਲਣ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਆਪਣੇ ਘਰਾਂ ’ਚ ਹੀ ਰਹਿ ਕੇ ਇਬਾਦਤ ਆਦਿ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਅੱਜ ਦੇਸ਼ ਦੇ 30 ਤੋਂ ਵੱਧ ਸੂਬਿਆਂ ਦੇ ਵਕਫ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਦੇਸ਼ ਦੇ ਵੱਖ-ਵੱਖ ਵਕਫ ਬੋਰਡਾਂ ਦੇ ਅਧੀਨ 7 ਲੱਖ ਤੋਂ ਵੱਧ ਰਜਿਸਟਰਡ ਮਸਜਿਦਾਂ, ਦਰਗਾਹ, ਇਮਾਮਬਾੜੇ ਅਤੇ ਹੋਰ ਧਾਰਮਿਕ, ਸਮਾਜਿਕ ਸਥਾਨ ਆਉਂਦੇ ਹਨ।

ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਸਿਹਤ ਕਰਮਚਾਰੀਆਂ , ਸੁਰੱਖਿਆਬਲਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਫਾਈ ਕਰਮਚਾਰੀਆਂ ਨਾਲ ਸਹਿਯੋਗ ਕੀਤਾ ਜਾਣਾ ਚਾਹੀਦਾ ਹੈ। ਇਹ ਲੋਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਿਹਤ ਸਰੁੱਖਿਆ ਲਈ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਵਕਫ ਬੋਰਡ, ਧਾਰਮਿਕ-ਸਮਾਜਿਕ ਸੰਗਠਨਾਂ ਨੂੰ ਕਿਹਾ ਹੈ ਕਿ ਫੇਕ ਨਿਊਜ਼ ਅਤੇ ਭੜਕਾਊ ਅਫਵਾਹਾਂ ਪ੍ਰਤੀ ਸੁਚੇਤ ਰਹਿਣ ਲਈ ਵੀ ਕਿਹਾ ਹੈ।


Iqbalkaur

Content Editor

Related News