ਤ੍ਰਿਪੁਰਾ ''ਚ ਭਾਰੀ ਬਾਰਿਸ਼ ਕਾਰਨ ਆਇਆ ਹੜ੍ਹ, ਲੋਕ ਹੋਏ ਬੇਘਰ

Sunday, May 26, 2019 - 09:41 AM (IST)

ਤ੍ਰਿਪੁਰਾ ''ਚ ਭਾਰੀ ਬਾਰਿਸ਼ ਕਾਰਨ ਆਇਆ ਹੜ੍ਹ, ਲੋਕ ਹੋਏ ਬੇਘਰ

ਅਗਰਤਲਾ—ਤ੍ਰਿਪੁਰਾ 'ਚ ਭਾਰੀ ਬਾਰਿਸ਼ ਤੋਂ ਬਾਅਦ ਆਏ ਭਿਆਨਕ ਹੜ੍ਹ 'ਚ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਹੜ੍ਹ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲਿਜਾਣ 'ਤੇ ਪਹੁੰਚਾਉਣ ਲਈ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਹੜ੍ਹਾਂ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਧਰਮਨਗਰ ਇਲਾਕੇ 'ਚ ਐੱਨ. ਡੀ. ਆਰ. ਐੱਫ. ਦੀਆਂ 22 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।ਪਰਿਵਾਰਾਂ ਨੂੰ ਉਨ੍ਹਾਂ ਦੇ ਸਮਾਨ ਸਮੇਤ ਸੁਰੱਖਿਅਤ ਸਥਾਨਾਂ 'ਤੇ ਲਿਜਾਇਆ ਜਾ ਰਿਹਾ ਹੈ। 

PunjabKesari

ਸੂਬਾ ਪ੍ਰਸ਼ਾਸਨ ਨੇ ਕਥਿਤ ਤੌਰ 'ਤੇ ਕਿਹਾ, ''ਜੇਕਰ ਅਗਲੇ 24 ਘੰਟਿਆਂ 'ਚ ਬਾਰਿਸ਼ ਨਾਂ ਹੋਈ ਤਾਂ ਸਥਿਤੀ ਨੂੰ ਕੰਟਰੋਲ 'ਚ ਕਰਨ ਦੀ ਉਮੀਦ ਹੈ ਫਿਲਹਾਲ 8 ਰਾਹਤ ਕੈਂਪਾਂ 'ਚ 350 ਤੋਂ ਜ਼ਿਆਦਾ ਲੋਕ ਹਨ।'' 

PunjabKesari

ਸੂਬੇ ਦੇ ਰਾਜਸਵ ਵਿਭਾਗ ਦੁਆਰਾ ਹੜ੍ਹ ਪ੍ਰਭਾਵਿਤ ਸਥਾਨਾਂ 'ਤੇ ਆਪਣੇ ਘਰਾਂ ਦੇ ਅੰਦਰ ਫਸੇ ਲੋਕਾਂ ਨੂੰ ਕੱਢਣ ਲਈ ਲਗਭਗ 9 ਸਪੀਡ ਬੋਟ, 40 ਬਚਾਅ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਤ੍ਰਿਪੁਰਾ ਸਟੇਟ ਰਾਈਫਲਸ, ਫਾਇਰ ਫਾਈਟਰ ਟੀਮ, ਜ਼ਿਲਾ ਅਤੇ ਸੂਬਾ ਪ੍ਰਸ਼ਾਸਨ ਵੀ ਬਚਾਅ ਕੰਮ 'ਚ ਸ਼ਾਮਿਲ ਹੋ ਗਏ ਹਨ।


author

Iqbalkaur

Content Editor

Related News