ਮਹਾਰਾਸ਼ਟਰ ''ਚ ਵਾਪਰਿਆ ਭਿਆਨਕ ਹਾਦਸਾ, 5 ਔਰਤਾਂ ਅਤੇ ਇਕ ਬੱਚੇ ਦੀ ਮੌਤ

04/23/2022 5:22:54 PM

ਬੀਡ (ਭਾਸ਼ਾ)- ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ 'ਚ ਇਕ ਟਰੱਕ ਨੇ ਸ਼ਨੀਵਾਰ ਨੂੰ ਜੀਪ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਹਾਦਸੇ 'ਚ 5 ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਹਾਦਸਾ ਦੁਪਹਿਰ ਕਰੀਬ 10.30 ਵਜੇ ਅੰਬਾਜੋਗਾਈ ਤਹਿਸੀਲ ਦੇ ਸਾਈਗਾਂਵ ਪਿੰਡ ਕੋਲ ਵਾਪਰਿਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ,''ਲਾਤੂਰ ਜ਼ਿਲ੍ਹੇ ਦੇ ਆਰਵੀ ਪਿੰਡ ਦੇ ਇਕ ਪਰਿਵਾਰ ਦੇ ਮੈਂਬਰ ਜੀਪ 'ਤੇ ਅੰਬੋਜੋਗਾਈ ਤਹਿਸੀਲ ਦੇ ਰਾਡੀ ਪਿੰਡ ਇਕ ਸਮਾਰੋਹ 'ਚ ਹਿੱਸਾ ਲੈਣ ਜਾ ਰਹੇ ਸਨ। ਰਸਤੇ 'ਚ ਸਾਹਮਣੇ ਤੋਂ ਆ ਰਹੇ ਟਰੱਕ ਨੇ ਜੀਪ ਨੂੰ ਟੱਕਰ ਮਾਰ ਦਿੱਤੀ।''

ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਅੰਬੋਜੋਗਾਈ ਸ਼ਹਿਰ ਦੇ ਸਵਾਮੀ ਰਾਮਾਨੰਦ ਤੀਰਥ ਗ੍ਰਾਮੀਣ ਸਰਕਾਰੀ ਹਸਪਤਾਲ ਲੈ ਗਈ। ਉਨ੍ਹਾਂ ਦੱਸਿਆ ਕਿ 5 ਔਰਤਾਂ ਅਤੇ ਇਕ ਬੱਚੇ ਦੀ ਹਾਦਸੇ 'ਚ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪੂਰੀ ਜਾਣਕਾਰੀ ਦੀ ਉਡੀਕ ਹੈ।


DIsha

Content Editor

Related News