ਆਸਾਮ : ਅਲਕਾਇਦਾ ਨਾਲ ਜੁੜੇ ਜੇਹਾਦੀ ਸਮੂਹ ਨਾਲ ਸੰਬੰਧ ਰੱਖਣ ਦੇ ਦੋਸ਼ 5 ਬੰਗਾਲਦੇਸ਼ੀ ਨਾਗਰਿਕ ਗ੍ਰਿਫ਼ਤਾਰ
Saturday, Mar 05, 2022 - 03:46 PM (IST)
ਗੁਹਾਟੀ (ਭਾਸ਼ਾ)- ਬੰਗਲਾਦੇਸ਼ ਸਥਿਤ ਜੇਹਾਦੀ ਸਮੂਹ ਨਾਲ ਸੰਬੰਧ ਰੱਖਣ ਦੇ ਦੋਸ਼ 'ਚ 5 ਬੰਗਾਲਦੇਸ਼ੀ ਨਾਗਰਿਕਾਂ ਨੂੰ ਆਸਾਮ ਦੇ ਬਾਰਪੇਟਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਮਝਿਆ ਜਾਂਦਾ ਹੈ ਕਿ ਜੇਹਾਦੀ ਸਮੂਹ ਭਾਰਤੀ ਉਪ ਮਹਾਂਦੀਪ 'ਚ ਅਲਕਾਇਦਾ (ਏ.ਕਿਊ.ਆਈ.ਐੱਸ.) ਨਾਲ ਜੁੜਿਆ ਹੋਇਆ ਹੈ। ਪੁਲਸ ਜਨਰਲ ਡਾਇਰੈਟਰ ਭਾਸਕਰ ਜੋਤੀ ਮਹੰਤ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਮਹੰਤ ਨੇ ਕਿਹਾ ਕਿ ਸੂਬਾ ਪੁਲਸ ਦੀ ਵਿਸ਼ੇਸ਼ ਬਰਾਂਚ ਵਲੋਂ ਸਾਂਝੀ ਕੀਤੀ ਗਈ ਇਕ ਖੁਫ਼ੀਆ ਰਿਪੋਰਟ ਦੇ ਆਧਾਰ 'ਤੇ, ਬਾਰਪੇਟਾ ਪੁਲਸ ਨੇ ਹਾਊਲੀ ਅਤੇ ਕਲਗਛੀਆ ਪੁਲਸ ਥਾਣਾ ਖੇਤਰਾਂ ਤੋਂ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਬੰਗਲਾਦੇਸ਼ੀ ਨਾਗਰਿਕ ਮੁਹੰਮਦ ਸੁਮਾਨ ਉਰਫ਼ ਸੈਫੂਲ ਇਸਲਾਮ ਦੇ ਬਾਰਪੇਟਾ ਨੂੰ ਏ.ਕਿਊ.ਆਈ. ਦੀਆਂ ਜੇਹਾਦੀ ਗਤੀਵਿਧੀਆਂ ਦਾ ਅੱਡਾ ਬਣਾਉਣ ਲਈ ਚਾਰ ਹੋਰ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ। ਡੀ.ਜੀ.ਪੀ. ਨੇ ਕਿਹਾ ਕਿ ਉਨ੍ਹਾਂ ਦੇ ਕਬਜ਼ੇ ਤੋਂ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਉਪਕਰਣ ਬਰਾਮਦ ਕੀਤੇ ਗਏ ਹਨ।