ਕੇਦਾਰਨਾਥ-ਬਦਰੀਨਾਥ ''ਚ ਹੋਈ ਸੀਜਨ ਦੀ ਪਹਿਲੀ ਬਰਫ਼ਬਾਰੀ, ਸ਼ਰਧਾਲੂਆਂ ਨੇ ਦੇਖਿਆ ਖੂਬਸੂਰਤ ਨਜ਼ਾਰਾ
Monday, Sep 11, 2023 - 11:39 AM (IST)

ਰੁਦਰਪ੍ਰਯਾਗ- ਕੇਦਾਰਨਾਥ ਅਤੇ ਬਦਰੀਨਾਥ 'ਚ ਸੀਜਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਸ਼ਨੀਵਾਰ ਦੇਰ ਰਾਤ ਪੈ ਰਹੇ ਮੀਂਹ ਕਾਰਨ ਬਦਰੀਨਾਥ ਧਾਮ ਅਤੇ ਕੇਦਾਰਨਾਥ ਧਾਮ ਦੀਆਂ ਉੱਚੀਆਂ ਚੋਟੀਆਂ 'ਤੇ ਐਤਵਾਰ ਸਵੇਰੇ ਬਰਫ਼ਬਾਰੀ ਹੋਈ। ਧਾਮ 'ਚ ਮੌਜੂਦ ਸ਼ਰਧਾਲੂਆਂ ਨੂੰ ਇਹ ਖੂਬਸੂਰਤ ਨਜ਼ਾਰਾ ਦੇਖਣ ਦਾ ਮੌਕਾ ਵੀ ਮਿਲ ਗਿਆ। ਸੀਜਨ ਦੀ ਪਹਿਲੀ ਬਰਫ਼ਬਾਰੀ ਹੋਣ ਦੇ ਨਾਲ ਹੀ ਹੇਠਲੇ ਹਿੱਸਿਆਂ 'ਚ ਵੀ ਠੰਡ ਹੋਣ ਲੱਗੀ ਹੈ। ਮੌਸਮ ਵਿਭਾਗ ਨੇ ਉੱਤਰਾਖੰਡ ਦੇ ਚਾਰ ਜ਼ਿਲ੍ਹਿਆਂ ਦੇਹਰਾਦੂਨ, ਨੈਨੀਤਾਲ, ਬਾਗੇਸ਼ਵਰ ਅਤੇ ਪਿਥੌਰਾਗੜ੍ਹ 'ਚ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਭਾਰਤ ਫੇਰੀ 'ਤੇ ਆਏ ਬ੍ਰਿਟੇਨ ਦੇ PM ਰਿਸ਼ੀ ਸੁਨਕ ਨੇ ਪਤਨੀ ਨਾਲ ਅਕਸ਼ਰਧਾਮ ਮੰਦਰ 'ਚ ਕੀਤੀ ਪੂਜਾ
ਕਰਣਪ੍ਰਯਾਗ 'ਚ ਸ਼ਨੀਵਾਰ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਗੌਚਰ ਦੇ ਨੇੜੇ-ਤੇੜੇ ਮਲਬਾ ਆਉਣ ਕਾਰਨ ਰਿਸ਼ੀਕੇਸ਼-ਬਦਰੀਨਾਥ ਹਾਈਵੇਅ ਪ੍ਰਭਾਵਿਤ ਹੋ ਗਿਆ ਹੈ। ਹਾਈਵੇਅ ਦੇ ਦੋਹਾਂ ਪਾਸੇ ਕਰੀਬ 150 ਵਾਹਨਾਂ ਦੀਆਂ ਲਾਈਨਾਂ ਲੱਗੀਆਂ ਹਨ। ਹਾਈਵੇਅ ਖੋਲ੍ਹਣ ਲਈ ਜੇ.ਸੀ.ਬੀ. ਮਸ਼ੀਨਾਂ ਭੇਜੀਆਂ ਜਾ ਰਹੀਆਂ ਹਨ। ਉੱਥੇ ਹੀ ਮੀਂਹ ਕਾਰਨ ਫ਼ਸਲਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8