ਦਿੱਲੀ ਵਿਚ ਫਿਰ ਫਾਇਰਿੰਗ, ਹੁਣ ਜਾਮੀਆ ਯੂਨੀਵਰਿਸਟੀ ਨੇੜੇ ਚੱਲੀ ਗੋਲੀ

Monday, Feb 03, 2020 - 12:50 AM (IST)

ਦਿੱਲੀ ਵਿਚ ਫਿਰ ਫਾਇਰਿੰਗ, ਹੁਣ ਜਾਮੀਆ ਯੂਨੀਵਰਿਸਟੀ ਨੇੜੇ ਚੱਲੀ ਗੋਲੀ

ਨਵੀਂ ਦਿੱਲੀ (ਏਜੰਸੀ)- ਦਿੱਲੀ ਦੇ ਜਾਮੀਆ ਯੂਨੀਵਰਸਿਟੀ ਨੇੜੇ ਐਤਵਾਰ ਰਾਤ ਇਕ ਵਾਰ ਫਿਰ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਇਹ ਗੋਲੀ ਜਾਮੀਆ ਯੂਨੀਵਰਸਿਟੀ ਦੇ ਗੇਟ ਨੰਬਰ ਪੰਜ ਕੋਲ ਚੱਲੀ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਜਾਮੀਆ ਇਲਾਕੇ 'ਚ ਵੀਰਵਾਰ ਨੂੰ ਇਕ ਵਿਦਿਆਰਥੀ ਨੇ ਫਾਇਰਿੰਗ ਕਰ ਦਿੱਤੀ ਸੀ, ਜਦੋਂ ਕਿ ਸ਼ਨੀਵਾਰ ਨੂੰ ਸ਼ਾਹੀਨ ਬਾਗ ਇਲਾਕੇ 'ਚ ਹਵਾਈ ਫਾਇਰਿੰਗ ਕੀਤੀ ਗਈ ਸੀ। ਨਾਗਰਿਕਤਾ ਸੰਸ਼ੋਧਨ ਕਾਨੂੰਨ (ਸੀ.ਏ.ਏ.) ਦੇ ਖਿਲਾਫ ਮਾਰਚ ਕਰ ਰਹੇ ਜਾਮੀਆ ਦਾ ਇਕ ਵਿਦਿਆਰਥੀਆਂ 'ਤੇ 17 ਸਾਲਾ ਕਿਸ਼ੋਰ ਨੇ ਪੁਲਸ ਦੇ ਸਾਹਮਣੇ ਗੋਲੀ ਚਲਾ ਦਿੱਤੀ। ਇਸ ਵਿਚ ਜਾਮੀਆ ਦਾ ਇਕ ਵਿਦਿਆਰਥੀ ਜ਼ਖਮੀ ਹੋ ਗਿਆ ਸੀ। ਹਮਲਾਵਰ ਗ੍ਰੇਟਰ ਨੋਇਡਾ ਦੇ ਜੇਵਰ ਦਾ ਰਹਿਣ ਵਾਲਾ ਸੀ। ਉਹ ਇਕ ਤੋਂ ਡੇਢ ਮਿੰਟ ਤੱਕ ਸੜਕ 'ਤੇ ਦੇਸੀ ਤਮੰਚਾ ਲਹਿਰਾਉਂਦੇ ਹੋਏ ਘੁੰਮਦਾ ਰਿਹਾ। ਪੁਲਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਜਾਂਚ ਕ੍ਰਾਈਮ ਬਰਾਂਚ ਨੂੰ ਸੌਂਪ ਦਿੱਤੀ ਸੀ।


ਇਸ ਤੋਂ ਬਾਅਦ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਵਿਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ। ਘਟਨਾ ਤੋਂ ਬਾਅਦ ਪੁਲਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ। ਇਹ ਉਹੀ ਇਲਾਕਾ ਹੈ, ਜਿੱਥੇ ਸੰਸ਼ੋਧਿਤ ਨਾਗਰਿਕਤਾ ਕਾਨੂੰਨ ਅਤੇ ਐਨ.ਆਰ.ਸੀ. ਨੂੰ ਲੈ ਕੇ ਲੋਕ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਧਰਨੇ 'ਤੇ ਬੈਠੇ ਹਨ। ਦਿੱਲੀ ਡੀ.ਸੀ.ਪੀ. ਚਿਨਮਯ ਬਿਸਵਾਲ ਨੇ ਸ਼ਾਹੀਨ ਬਾਗ ਵਿਚ ਗੋਲੀਬਾਰੀ ਦੀ ਘਟਨਾ 'ਤੇ ਕਿਹਾ ਸੀ ਕਿ ਵਿਅਕਤੀ ਨੇ ਹਵਾਈ ਫਾਇਰਿੰਗ ਕੀਤੀ ਸੀ। ਪੁਲਸ ਨੇ ਤੁਰੰਤ ਦਬੋਚ ਲਿਆ ਅਤੇ ਉਸ ਨੂੰ ਫੜ ਲਿਆ। ਸ਼ਾਹੀਨ ਬਾਗ ਇਲਾਕੇ ਵਿਚ ਫਾਇਰਿੰਗ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਂ ਕਪਿਲ ਗੁੱਜਰ ਦੱਸਿਆ ਅਤੇ ਦੱਲੂਪੁਰਾ ਪਿੰਡ ਦਾ ਵਾਸੀ ਦੱਸਿਆ ਹੈ। 


author

Sunny Mehra

Content Editor

Related News