ਸਵੇਰੇ-ਸਵੇਰੇ ਅੱਗ ਨੇ ਮਚਾਇਆ ਤਾਂਡਵ ! ਆਸਮਾਨ ਤੱਕ ਉੱਠੀਆਂ ਲਪਟਾਂ
Monday, Apr 21, 2025 - 09:39 AM (IST)

ਨਵੀਂ ਦਿੱਲੀ- ਦਿੱਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੋਮਵਾਰ ਸਵੇਰੇ ਲਾਰੈਂਸ ਰੋਡ ਸਥਿਤ ਇੰਡਸਟ੍ਰੀਅਲ ਏਰੀਆ ਦੀ ਇਕ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਦਿੰਦੇ ਹੋਏ ਦਿੱਲੀ ਫਾਇਰ ਬ੍ਰਿਗੇਡ ਸਰਵਿਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 7.20 ਵਜੇ ਫ਼ੋਨ ਆਇਆ ਸੀ ਕਿ ਕੇ.ਪੀ.ਐੱਮ. ਇਲਾਕੇ 'ਚ ਇਕ ਫੈਕਟਰੀ 'ਚ ਅੱਗ ਲੱਗ ਗਈ ਹੈ।
ਇਹ ਵੀ ਪੜ੍ਹੋ- ਕੰਧ ਟੱਪ ਕੇ ਘਰ 'ਚ ਵੜਿਆ ਬੰਦਾ, ਕਮਰੇ 'ਚ ਸੁੱਤੀ ਪਈ ਜਨਾਨੀ ਤੇ ਧੀਆਂ ਨਾਲ ਜੋ ਕੀਤਾ...
ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਵਿਭਾਗ ਦੀਆਂ 14 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ, ਜਿਸ ਮਗਰੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ- ਦੇਸ਼ 'ਚ ਚੱਲ ਰਿਹਾ ਨਵੇਂ ਤਰ੍ਹਾਂ ਦਾ ਵੱਡਾ Fraud ! ਕਿਤੇ ਤੁਸੀਂ ਨਾ ਹੋ ਜਾਇਓ ਸ਼ਿਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e