ਮਹਾਰਾਸ਼ਟਰ ਦੇ ਨਾਸਿਕ ਰੋਡ ''ਤੇ ਪਟਾਕਿਆਂ ਦੇ ਗੋਦਾਮ ''ਚ ਲੱਗੀ ਅੱਗ, ਚਾਰ ਲੋਕ ਜ਼ਖ਼ਮੀ

Tuesday, Sep 10, 2024 - 06:29 PM (IST)

ਮਹਾਰਾਸ਼ਟਰ ਦੇ ਨਾਸਿਕ ਰੋਡ ''ਤੇ ਪਟਾਕਿਆਂ ਦੇ ਗੋਦਾਮ ''ਚ ਲੱਗੀ ਅੱਗ, ਚਾਰ ਲੋਕ ਜ਼ਖ਼ਮੀ

ਮੁੰਬਈ - ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਮੰਗਲਵਾਰ ਦੁਪਹਿਰ ਨੂੰ ਇਕ ਪਟਾਕਿਆਂ ਦੇ ਗੋਦਾਮ 'ਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਕ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮੁੰਬਈ ਤੋਂ ਕਰੀਬ 200 ਕਿਲੋਮੀਟਰ ਦੂਰ ਨਾਸਿਕ ਰੋਡ 'ਤੇ ਸਥਿਤ ਇਕ ਗੋਦਾਮ 'ਚ ਦੁਪਹਿਰ ਕਰੀਬ 1.30 ਵਜੇ ਅੱਗ ਲੱਗੀ, ਜੋ ਤੇਜ਼ੀ ਨਾਲ ਪੂਰੇ ਗੋਦਾਮ 'ਚ ਫੈਲ ਗਈ। ਇਸ ਘਟਨਾ ਦੀ ਸੂਚਨਾ ਅੱਗ ਬੁਝਾਊ ਵਿਭਾਗ ਨੂੰ ਦਿੱਤੀ ਗਈ। 

ਇਹ ਵੀ ਪੜ੍ਹੋ ਵੱਡੀ ਖ਼ਬਰ : ਅਗਲੇ 5 ਦਿਨ ਬੰਦ ਰਹੇਗਾ ਇੰਟਰਨੈੱਟ

ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਊ ਵਿਭਾਗ ਵੱਲੋਂ ਦੋ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਨਾਸਿਕ ਰੋਡ ਥਾਣੇ ਦੇ ਸੀਨੀਅਰ ਇੰਸਪੈਕਟਰ ਅਸ਼ੋਕ ਗਿਰੀ ਨੇ ਦੱਸਿਆ ਕਿ ਜਿਸ ਗੋਦਾਮ ਅਤੇ ਟਰੱਕ ਵਿੱਚ ਪਟਾਕਿਆਂ ਦਾ ਸਮਾਨ ਲਿਆਂਦਾ ਗਿਆ ਸੀ, ਉਹ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਚਾਰ ਲੋਕ (ਦੋ ਗੋਦਾਮ ਕਰਮਚਾਰੀ, ਇੱਕ ਟਰੱਕ ਡਰਾਈਵਰ ਅਤੇ ਇੱਕ ਸਵੀਪਰ) ਝੁਲਸ ਗਏ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਗਿਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News