ਗੈਰਾਜ ''ਚ ਲੱਗੀ ਭਿਆਨਕ ਅੱਗ, ਸੜ ਕੇ ਸੁਆਹ ਹੋਈਆਂ 11 ਲਗਜ਼ਰੀ ਕਾਰਾਂ
Wednesday, Apr 02, 2025 - 03:26 PM (IST)

ਨਵੀਂ ਦਿੱਲੀ- ਦਿੱਲੀ ਦੇ ਦਵਾਰਕਾ ਸੈਕਟਰ-24 ਇਲਾਕੇ 'ਚ ਬੁੱਧਵਾਰ ਤੜਕੇ ਇਕ ਗੈਰਾਜ 'ਚ ਅੱਗ ਲੱਗਣ ਕਾਰਨ 11 ਲਗਜ਼ਰੀ ਕਾਰਾਂ ਸੜ ਕੇ ਸੁਆਹ ਹੋ ਗਈਆਂ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਫਾਇਰ ਸਰਵਿਸ ਡਿਪਾਰਟਮੈਂਟ (DFS) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਤੜਕੇ 2.58 ਵਜੇ ਦਵਾਰਕਾ ਖੇਤਰ ਦੇ ਧੂਲਸੀਰਸ ਸਥਿਤ ਇਕ ਗੈਰਾਜ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ।
DFS ਅਧਿਕਾਰੀ ਨੇ ਕਿਹਾ ਕਿ ਅੱਗ 'ਤੇ ਕਾਬੂ ਪਾਉਣ ਲਈ ਕੁੱਲ 9 ਫਾਇਰ ਟੈਂਡਰ ਭੇਜੇ ਗਏ ਸਨ ਅਤੇ ਅੱਗ ਬੁਝਾਉਣ ਦਾ ਕੰਮ ਸਵੇਰੇ 4.05 ਵਜੇ ਤੱਕ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ ਅੱਗ ਨਾਲ 11 ਕਾਰਾਂ ਅਤੇ ਕੁਝ ਸਪੇਅਰ ਪਾਰਟਸ ਸੜ ਕੇ ਸੁਆਹ ਹੋ ਗਏ। ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।