ਪੱਛਮੀ ਬੰਗਾਲ ਦੇ ਬਾਜ਼ਾਰ ''ਚ 7 ਦੁਕਾਨਾਂ  ''ਚ  ਲੱਗੀ ਅੱਗ, ਮੌਕੇ ''ਤੇ ਫਾਇਰ ਫਾਈਟਰਜ਼

02/05/2020 8:17:33 AM

ਸਿਲੀਗੁੜੀ— ਪੱਛਮੀ ਬੰਗਾਲ ਦੇ ਸਿਲੀਗੁੜੀ ਦੇ ਰਵਿੰਦਰ ਬਾਜ਼ਾਰ ਖੇਤਰ 'ਚ ਅੱਗ ਲੱਗਣ ਦੀ ਖਬਰ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਜੂਦ ਹਨ ਤੇ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਇੱਥੇ ਬੁੱਧਵਾਰ ਤੜਕੇ ਘੱਟੋ-ਘੱਟ 7 ਦੁਕਾਨਾਂ ਅੱਗ ਦੀ ਲਪੇਟ 'ਚ ਆ ਗਈਆਂ। ਇਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਫਿਲਹਾਲ ਇਸ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।


Related News