ਵੱਡੀ ਖ਼ਬਰ : ਮੰਤਰੀ ਖ਼ਿਲਾਫ਼ ਦਰਜ ਹੋਈ FIR
Tuesday, Jul 01, 2025 - 05:31 PM (IST)

ਸ਼ਿਮਲਾ- ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਦੇ ਤਕਨੀਕੀ ਪ੍ਰਬੰਧਕ ਅਚਲ ਜਿੰਦਲ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੰਤਰੀ ਅਨਿਰੁੱਧ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਨੇ 30 ਜੂਨ ਨੂੰ ਸ਼ਿਮਲਾ ਸ਼ਹਿਰ ਦੇ ਭੱਟਾਕੁਫਰ ਵਿਖੇ ਇੱਕ ਨਿਰੀਖਣ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀ ਯੋਗੇਸ਼ ਨਾਲ ਕੁੱਟਮਾਰ ਕੀਤੀ ਸੀ।
ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਹਾਈਵੇ ਪ੍ਰੋਜੈਕਟ ਦੇ ਚੱਲ ਰਹੇ ਕੰਮਾਂ ਦੇ ਨੇੜੇ ਇੱਕ ਇਮਾਰਤ ਦੇ ਢਹਿਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਵਾਪਰੀ। ਜਿੰਦਲ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ, "ਮੰਤਰੀ ਸਾਨੂੰ ਨੇੜਲੇ ਕਮਰੇ ਵਿੱਚ ਲੈ ਗਏ ਅਤੇ ਪਾਣੀ ਰੱਖਣ ਵਾਲੇ ਇਕ ਭਾਂਡੇ ਨਾਲ ਕੁੱਟਿਆ, ਜਿਸ ਨਾਲ ਮੇਰੇ ਸਿਰ 'ਤੇ ਸੱਟ ਲੱਗੀ। ਜਦੋਂ ਯੋਗੇਸ਼ ਨੇ ਦਖਲ ਦਿੱਤਾ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। SDM ਅਤੇ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ ਦੇ ਬਾਵਜੂਦ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ।"
ਇਹ ਵੀ ਪੜ੍ਹੋ- ਬੱਚਿਆਂ ਦੀਆਂ ਲੱਗ ਗਈਆਂ ਮੌਜਾਂ! ਹੁਣ 10 ਜੁਲਾਈ ਤੱਕ ਬੰਦ ਰਹਿਣਗੇ ਸਕੂਲ
ਸ਼ਿਮਲਾ ਪੁਲਸ ਸੁਪਰਡੈਂਟ ਸੰਜੀਵ ਗਾਂਧੀ ਨੇ FIR ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਇਹ ਝਗੜਾ ਮਾਥੂ ਕਲੋਨੀ ਵਿੱਚ ਰੰਜਨਾ ਵਰਮਾ ਦੀ ਖਾਲੀ ਪੰਜ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਹੋਇਆ। ਸਥਾਨਕ ਲੋਕਾਂ ਨੇ ਇਮਾਰਤ ਦੇ ਅਸਥਿਰ ਹੋਣ ਲਈ ਹਾਈਵੇ ਨਿਰਮਾਣ ਕਾਰਜ ਨੂੰ ਜ਼ਿੰਮੇਵਾਰ ਠਹਿਰਾਇਆ।
NHAI ਦਾ ਕਹਿਣਾ ਹੈ ਕਿ ਇਮਾਰਤ ਉਨ੍ਹਾਂ ਦੇ ਪ੍ਰੋਜੈਕਟ ਦੀ ਸੀਮਾ ਤੋਂ ਬਾਹਰ ਡਿੱਗ ਗਈ। ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਇਸ ਘਟਨਾ ਲਈ ਸਿੰਘ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਅਤੇ ਹਮਲੇ ਨੂੰ 'ਸੰਵਿਧਾਨਕ ਮਾਣ ਦੀ ਉਲੰਘਣਾ' ਕਰਾਰ ਦਿੱਤਾ। ਇਸ ਦੌਰਾਨ ਸ਼ਿਕਾਇਤਕਰਤਾ ਅਤੇ ਹਾਈਵੇ ਇੰਜੀਨੀਅਰਜ਼ ਐਸੋਸੀਏਸ਼ਨ ਨੇ ਕੇਂਦਰੀ ਸੜਕ, ਹਾਈਵੇਅ ਅਤੇ ਸਤਹੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਸੈਣੀ।
ਇਹ ਵੀ ਪੜ੍ਹੋ- ਪਹਿਲਾਂ ਹੀ ਹੋ ਗਈ ਸੀ 'ਸ਼ੈਫਾਲੀ' ਦੀ ਮੌਤ ਦੀ ਭਵਿੱਖਬਾਣੀ! ਵਾਇਰਲ ਹੋ ਰਹੀ ਵੀਡੀਓ