ਆਖਿਰਕਾਰ ਇਕ ਵੱਡਾ ਬਦਲਾਅ ਨੇੜੇ

Saturday, Apr 11, 2026 - 12:01 AM (IST)

ਆਖਿਰਕਾਰ ਇਕ ਵੱਡਾ ਬਦਲਾਅ ਨੇੜੇ

ਨੈਸ਼ਨਲ ਡੈਸਕ- ਭਾਜਪਾ ਵਾਤਾਰਵਣ ’ਚ ਲੰਬੇ ਸਮੇਂ ਤੋਂ ਚੱਲ ਰਹੀ ਹਲਚਲ ਹੁਣ ਅੰਦਾਜ਼ਿਆਂ ਤੋਂ ਤੈਅ ਪ੍ਰੋਗਰਾਮ ਵੱਲ ਵਧ ਰਹੀ ਹੈ। ਮਈ ਤੱਕ, ਪਾਰਟੀ, ਸਰਕਾਰ ਅਤੇ ਇਸ ਦੇ ਵੱਡੇ ਤਾਕਤਵਰ ਗ੍ਰਿਡ ’ਚ ਇਕ ਸੋਚੀ-ਸਮਝੀ ਉਥਲ-ਪੁਥਲ ਹੁਣ ਤੈਅ ਲੱਗ ਰਹੀ ਹੈ। ਇਹ ਸਮਾਂ ਕੋਈ ਇਤੇਫ਼ਾਕ ਨਹੀਂ ਹੈ। ਇਕ ਛੋਟਾ ਲੋਕ ਸਭਾ ਸੈਸ਼ਨ (ਜਿਸ ’ਚ ਰਾਜਨੀਤਕ ਤੌਰ ’ਤੇ ਅਹਿਮ ਔਰਤਾਂ ਲਈ ਰਾਖਵਾਂਕਰਨ ਅਤੇ ਹੱਦਬੰਦੀ ਬਿੱਲ ਪਾਸ ਹੋਣ ਦੀ ਉਮੀਦ ਹੈ) ਸਰਕਾਰ ਨੂੰ ਰਫ਼ਤਾਰ ਅਤੇ ਪੈਂਤੜੇਬਾਜ਼ੀ ਦੋਵੇਂ ਦੇਵੇਗਾ। ਉਦੋਂ ਤੱਕ ਪੱਛਮੀ ਏਸ਼ੀਆ ਦੀ ਮੌਜੂਦਾ ਉਥਲ-ਪੁਥਲ ਦੇ ਸ਼ਾਂਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਨਵੀਂ ਦਿੱਲੀ ’ਚ ਫਿਰ ਤੋਂ ਨਵੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ।

ਪਾਰਟੀ ਦੇ ਅੰਦਰ, ਜਦੋਂ ਤੋਂ ਨਿਤਿਨ ਨਬੀਨ ਨੇ ਚਾਰਜ ਸੰਭਾਲਿਆ ਹੈ, ਉਦੋਂ ਤੋਂ ਸੰਗਠਨਾਤਮਕ ਫੇਰਬਦਲ ਰੁਕਿਆ ਹੋਇਆ ਹੈ। ਉਹ ਰੁਕਾਵਟ ਹੁਣ ਤਕਨੀਕੀ ਲੱਗਦੀ ਹੈ। ਮਿਊਜ਼ੀਕਲ ਚੇਅਰਜ਼ ਦਾ ਇਕ ਦੌਰ ਚੱਲ ਰਿਹਾ ਹੈ: ਪਾਰਟੀ ਦੇ ਸਿਸਟਮ ਨੂੰ ਮਜ਼ਬੂਤ ਕਰਨ ਲਈ ਕੁਝ ਮੰਤਰੀਆਂ ਨੂੰ ਫਿਰ ਤੋਂ ਲਗਾਇਆ ਜਾ ਸਕਦਾ ਹੈ, ਜਦਕਿ ਮੰਤਰੀ ਮੰਡਲ ’ਚ ਨਵੇਂ ਚਿਹਰੇ ਸ਼ਾਮਲ ਕੀਤੇ ਜਾ ਸਕਦੇ ਹਨ।

ਇਸ ਸਭ ਦੇ ਕੇਂਦਰ ’ਚ ਨਰਿੰਦਰ ਮੋਦੀ ਹਨ, ਜੋ ਮਈ ’ਚ ਆਪਣੀ ਤੀਜੀ ਪਾਰੀ ਦੇ 2 ਸਾਲ ਪੂਰੇ ਕਰਨ ਵਾਲੇ ਹਨ, ਇਹ ਸੁਧਾਰਾਂ ਲਈ ਇਕ ਨੈਚੁਰਲ ਮੋੜ ਹੈ। ਕੈਬਨਿਟ ’ਚ ਫੇਰਬਦਲ ਦੀ ਉਮੀਦ ਹੈ, ਜਿਸ ’ਚ ਕਾਰਗੁਜ਼ਾਰੀ, ਜਾਤੀ ਦਾ ਹਿਸਾਬ-ਕਿਤਾਬ ਅਤੇ ਚੋਣਾਂ ਦੇ ਸੰਕੇਤ ਸਭ ਸ਼ਾਮਲ ਹੋਣਗੇ।

ਨਿਤੀਸ਼ ਕੁਮਾਰ ਦੇ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਹੋਣ ਨਾਲ ਇਕ ਹੋਰ ਦਿਲਚਸਪ ਪਹਿਲੂ ਜੁੜ ਸਕਦਾ ਹੈ। ਜੇਕਰ ਇਸ ਨੂੰ ਸਹੀ ਢੰਗ ਨਾਲ ਕੀਤਾ ਗਿਆ, ਤਾਂ ਇਹ ਸਿਰਫ਼ ਇਕ ਫੇਰਬਦਲ ਨਹੀਂ ਹੋਵੇਗਾ, ਇਹ ਅਗਲੇ ਸਿਆਸੀ ਬਦਲਾਅ ਤੋਂ ਪਹਿਲਾਂ ਇਕ ਰਣਨੀਤਕ ਨਵੀਂ ਸ਼ੁਰੂਆਤ ਹੋ ਸਕਦੀ ਹੈ।


author

Rakesh

Content Editor

Related News