ਬੇਰਹਿਮ ਪਿਤਾ ਨੇ ਮਾਸੂਮ ਧੀਆਂ ਦੇ ਗੁਪਤ ਅੰਗਾਂ ''ਚ ਪਾਈ ਨੁਕੀਲੀ ਵਸਤੂ, ਹਾਲਤ ਗੰਭੀਰ

Friday, Feb 25, 2022 - 06:02 PM (IST)

ਬੇਰਹਿਮ ਪਿਤਾ ਨੇ ਮਾਸੂਮ ਧੀਆਂ ਦੇ ਗੁਪਤ ਅੰਗਾਂ ''ਚ ਪਾਈ ਨੁਕੀਲੀ ਵਸਤੂ, ਹਾਲਤ ਗੰਭੀਰ

ਜੀਂਦ (ਭਾਸ਼ਾ)- ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਇਕ ਪਿਤਾ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਆਪਣੀਆਂ 2 ਮਾਸੂਮ ਧੀਆਂ ਦੇ ਗੁਪਤ ਅੰਗਾਂ 'ਚ ਨੁਕੀਲੀ ਵਸਤੂ ਪਾ ਦਿੱਤੀ, ਜਿਸ ਤੋਂ ਬਾਅਦ ਦੋਵੇਂ ਬੱਚੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੱਚੀਆਂ ਦੀ ਮਾਂ ਨੇ ਆਪਣੇ ਪਤੀ 'ਤੇ ਧੀਆਂ ਨਾਲ ਬੇਰਹਿਮੀ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਪਹਿਲੀ ਨਜ਼ਰ ਉਹ ਮਾਨਸਿਕ ਰੂਪ ਨਾਲ ਕਮਜ਼ੋਰ ਪ੍ਰਤੀਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਲਾਈਨ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਸ ਅੱਡੇ ਨੇੜੇ ਪੁਲਸ ਜਾਂਚ ਚੌਕੀ 'ਤੇ ਇਕ ਔਰਤ ਆਪਣੀ 3 ਅਤੇ 2 ਸਾਲ ਦੀਆਂ ਧੀਆਂ ਲੈ ਕੇ ਪਹੁੰਚੀ ਅਤੇ ਉੱਥੇ ਮੌਜੂਦ ਲੋਕਾਂ ਨੂੰ ਕੁੜੀਆਂ ਦੇ ਪਿਤਾ ਵਲੋਂ ਕੀਤੀ ਗਈ ਬੇਰਹਿਮੀ ਬਾਰੇ ਦੱਸਿਆ। 

ਇਹ ਵੀ ਪੜ੍ਹੋ : ਰਾਜਸਥਾਨ : ਭਿਆਨਕ ਸੜਕ ਹਾਦਸੇ 'ਚ ਨਵ-ਵਿਆਹੇ ਜੋੜੇ ਦੀ ਮੌਤ, 10 ਦਿਨ ਪਹਿਲਾਂ ਹੋਇਆ ਸੀ ਵਿਆਹ

ਉਨ੍ਹਾਂ ਦੱਸਿਆ ਕਿ ਦੋਵੇਂ ਬੱਚੀਆਂ ਦੇ ਗੁਪਤ ਅੰਗਾਂ 'ਚ ਨੁਕੀਲੀ ਵਸਤੂ ਪਾ ਦਿੱਤੀ ਸੀ, ਜਿਸ ਦੇ ਜ਼ਖ਼ਮ ਬਣ ਗਏ ਸਨ ਅਤੇ ਬੱਚੀਆਂ ਦਰਦ ਨਾਲ ਤੜਫ਼ ਰਹੀਆਂ ਸਨ। ਸੂਚਨਾ ਮਿਲਦੇ ਹੀ ਸਿਵਲ ਲਾਈਨ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਔਰਤ ਤੇ ਦੋਵੇਂ ਬੱਚੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਔਰਤ ਖ਼ੁਦ ਨੂੰ ਮੱਧ ਪ੍ਰਦੇਸ਼ ਦੀ ਰਹਿਣ ਦੱਸ ਰਹੀ ਹੈ। ਔਰਤ ਦਾ ਕਹਿਣਾ ਹੈ ਕਿ ਜੀਂਦ ਦੇ ਰਹਿਣ ਵਾਲੇ ਧਰਮਪਾਲ ਨਾਲ ਉਸ ਨੇ ਵਿਆਹ ਕੀਤਾ ਸੀ ਅਤੇ ਉਸੇ ਨੇ ਉਸ ਦੀਆਂ ਦੋਵੇਂ ਮਾਸੂਮ ਧੀਆਂ ਨਾਲ ਇਹ ਬੇਰਹਿਮੀ ਕੀਤੀ ਹੈ। ਔਰਤ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ ਉਸ ਨਾਲ ਕੁੱਟਮਾਰ ਵੀ ਕੀਤੀ। ਉਸ ਨੇ ਦੱਸਿਆ ਕਿ ਉਹ ਦੋਵੇਂ ਧੀਆਂ ਨੂੰ ਲੈ ਕੇ ਸਹੁਰੇ ਘਰ ਤੋਂ ਦੌੜ ਨਿਕਲੀ। ਫਿਲਹਾਲ ਦੋਵੇਂ ਕੁੜੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News