ਮਾਨਸਿਕ ਤੌਰ ''ਤੇ ਪਰੇਸ਼ਾਨ ਪੁੱਤ ਨੂੰ ਬਚਾਉਣ ਗਿਆ ਸੀ ਪਿਓ, ਹੋਇਆ ਅਜਿਹਾ ਕਿ ਦੋਵਾਂ ਨੂੰ ਖਿੱਚ ਕੇ ਲੈ ਗਈ ਮੌਤ

Tuesday, Mar 18, 2025 - 10:31 AM (IST)

ਮਾਨਸਿਕ ਤੌਰ ''ਤੇ ਪਰੇਸ਼ਾਨ ਪੁੱਤ ਨੂੰ ਬਚਾਉਣ ਗਿਆ ਸੀ ਪਿਓ, ਹੋਇਆ ਅਜਿਹਾ ਕਿ ਦੋਵਾਂ ਨੂੰ ਖਿੱਚ ਕੇ ਲੈ ਗਈ ਮੌਤ

ਸੋਨੀਪਤ- ਹਰਿਆਣਾ ਦੇ ਸੋਨੀਪਤ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਪਿਓ-ਪੁੱਤ ਦੀ ਟਰੇਨ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ, ਜਿਸ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ। ਇਹ ਹਾਦਸਾ ਸੋਨੀਪਤ ਦੀ ਈਦਗਾਹ ਕਾਲੋਨੀ ਦੇ ਨੇੜੇ ਦਿੱਲੀ-ਅੰਬਾਲਾ ਟਰੈਕ 'ਤੇ ਵਾਪਰਿਆ, ਜਦੋਂ ਪਿਓ ਆਪਣੇ 8 ਸਾਲ ਦੇ ਮਾਸੂਮ ਨੂੰ ਟਰੈਕ 'ਤੇ ਲੈਣ ਗਿਆ ਸੀ। ਪਿਓ-ਪੁੱਤ ਸਮੇਤ ਟਰੇਨ ਦੀ ਲਪੇਟ ਵਿਚ ਆ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਜੀ. ਆਰ. ਪੀ. ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਅਤੇ ਹਾਦਸੇ ਦੀ ਜਾਂਚ 'ਚ ਜੁੱਟ ਗਈ।

ਮਿਲੀ ਜਾਣਕਾਰੀ ਮੁਤਾਬਕ ਸੋਨੀਪਤ ਦੀ ਈਦਗਾਹ ਕਾਲੋਨੀ ਦੇ ਰਹਿਣ ਵਾਲੇ ਮਹਿਰਬਾਨ ਦਾ 8 ਸਾਲ ਦਾ ਪੁੱਤਰ ਸੂਫੀਆਨ ਮਾਨਸਿਕ ਤੌਰ 'ਤੇ ਬੀਮਾਰ ਸੀ। ਸੂਫੀਆਨ ਬਿਨਾਂ ਦੱਸੇ ਕੱਲ ਦੇਰ ਸ਼ਾਮ ਰੇਲਵੇ ਟਰੈੱਕ 'ਤੇ ਪਹੁੰਚ ਗਿਆ ਅਤੇ ਉਸ ਨੂੰ ਟਰੈੱਕ ਤੋਂ ਲੈਣ ਮਹਿਰਬਾਨ ਉੱਥੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਇਕ ਟਰੇਨ ਤੇਜ਼ ਰਫ਼ਤਾਰ ਨਾਲ ਆ ਰਹੀ ਹੈ। ਸੂਫੀਆਨ ਟਰੈੱਕ 'ਤੇ ਖੜ੍ਹਾ ਸੀ ਅਤੇ ਉਸ ਨੂੰ ਬਚਾਉਣ ਲਈ ਪਿਤਾ ਮਹਿਰਬਾਨ ਟਰੈੱਕ ਵੱਲ ਦੌੜਿਆ। ਦੋਵੇਂ ਟਰੇਨ ਦੀ ਲਪੇਟ 'ਚ ਆ ਗਏ ਅਤੇ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ। ਜਦੋਂ ਇਹ ਖ਼ਬਰ ਈਦਗਾਹ ਕਾਲੋਨੀ ਵਿਚ ਪਹੁੰਚੀ ਤਾਂ ਉੱਥੇ ਮਾਤਮ ਪਸਰ ਗਿਆ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News