ਧਾਰਾ 370 ਹਟਾਉਣ ਨਾਲ ਜੰਮੂ-ਕਸ਼ਮੀਰ ਦੀ ਜਨਤਾ ਲਈ ਆਜ਼ਾਦੀ ਦਾ ਰਸਤਾ ਹੋਵੇਗਾ ਸਾਫ਼ : ਫਾਰੂਖ

04/08/2019 5:58:01 PM

ਸ਼੍ਰੀਨਗਰ— ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਖ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ਨਾਲ ਜੰਮੂ-ਕਸ਼ਮੀਰ ਦੀ ਜਨਤਾ ਲਈ 'ਆਜ਼ਾਦੀ' ਦਾ ਰਸਤਾ ਸਾਫ਼ ਹੋ ਜਾਵੇਗਾ ਅਤੇ ਭਾਜਪਾ ਨੂੰ ਦਿਲਾਂ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਉਨ੍ਹਾਂ ਨੂੰ ਤੋੜਨ ਦੀ। ਅਬਦੁੱਲਾ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਭਾਜਪਾ ਨੇ ਸੋਮਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ ਅਤੇ ਧਾਰਾ 370 ਖਤਮ ਕਰਨ ਦੀ ਆਪਣੀ ਵਚਨਬੱਧਤਾ ਦੋਹਰਾਈ। ਇਹ ਧਾਰਾ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਦੀ ਹੈ। ਭਾਜਪਾ ਨੇ ਸੰਵਿਧਾਨ ਦੀ ਧਾਰਾ 35ਏ ਨੂੰ ਵੀ ਖਤਮ ਕਰਨ ਦਾ ਸੰਕਲਪ ਲਿਆ ਹੈ, ਜੋ ਜੰਮੂ-ਕਸ਼ਮੀਰ ਦੇ ਬਾਹਰ ਦੇ ਲੋਕਾਂ ਨੂੰ ਰਾਜ 'ਚ ਜਾਇਦਾਦ ਖਰੀਦਣ ਤੋਂ ਰੋਕਦਾ ਹੈ। ਸ਼੍ਰੀਨਗਰ ਲੋਕ ਸਭਾ ਸੀਟ ਤੋਂ ਚੋਣਾਂ ਲੜ ਰਹੇ ਅਬਦੁੱਲਾ ਨੇ ਇੱਥੇ ਇਕ ਚੋਣਾਵੀ ਰੈਲੀ 'ਚ ਕਿਹਾ,''ਉਹ ਧਾਰਾ 370 ਖਤਮ ਕਰਨ ਦੀ ਗੱਲ ਕਰਦੇ ਹਨ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ ਸ਼ਮੂਲੀਅਤ ਵੀ ਨਹੀਂ ਰਹੇਗੀ। ਅੱਲਾਹ ਕਸਮ, ਮੈਨੂੰ ਇਹ ਖੁਦਾ ਦੀ ਇੱਛਾ ਲੱਗਦੀ ਹੈ ਕਿ ਸਾਨੂੰ ਉਨ੍ਹਾਂ ਤੋਂ ਆਜ਼ਾਦੀ ਮਿਲੇਗੀ।''

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਧਾਰਾ 370 ਖਤਮ ਹੋ ਜਾਂਦੀ ਹੈ ਤਾਂ ਕਸ਼ਮੀਰ 'ਚ ਕੋਈ ਰਾਸ਼ਟਰੀ ਝੰਡਾ ਲਹਿਰਾਉਣ ਵਾਲਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ,''ਉਨ੍ਹਾਂ ਨੂੰ ਕਰਨ ਦਿਓ, ਅਸੀਂ ਦੇਖ ਲਵਾਂਗੇ, ਮੈਂ ਦੇਖਾਂਗਾ ਕਿ ਇੱਥੇ ਉਨ੍ਹਾਂ ਦਾ ਝੰਡਾ ਲਹਿਰਾਉਣ ਲਈ ਕੌਣ ਤਿਆਰ ਹੈ। ਇਸ ਲਈ ਅਜਿਹਾ ਨਾ ਕਰੋ, ਜਿਸ ਨਾਲ ਸਾਡੇ ਦਿਲ ਟੁੱਟਣ ਦਿਲ ਜੋੜਨ ਦੀ ਕੋਸ਼ਿਸ਼ ਕਰੋ, ਤੋੜਨ ਲਈ ਨਹੀਂ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੀ ਅਗਵਾਈ 'ਤੇ ਨਿਸ਼ਾਨਾ ਸਾਧਦੇ ਹੋਏ ਅਬਦੁੱਲਾ ਨੇ ਕਿਹਾ,''ਜੇਕਰ ਤੁਸੀਂ ਕੋਈ ਚੋਣਾਵੀ ਰੈਲੀ ਕਰਦੇ ਹੋ ਤਾਂ ਜੰਮੂ-ਕਸ਼ਮੀਰ ਲਈ ਪਿਆਰ ਦੇ ਕੁਝ ਸ਼ਬਦ ਬੋਲੋ।'' ਉਨ੍ਹਾਂ ਨੇ ਕਿਹਾ,''ਹਾਂ ਅਸੀਂ ਮੁਸਲਿਮ ਬਹੁ ਗਿਣਤੀ ਰਾਜ ਹਨ ਅਤੇ ਇਸ 'ਚ ਕੋਈ ਸ਼ੱਕ ਨਹੀਂ ਹੈ। ਤੁਸੀਂ ਜਿੰਨੀ ਵੀ ਕੋਸ਼ਿਸ਼ ਕਰ ਲਵੋ ਪਰ ਇਸ ਨੂੰ ਨਹੀਂ ਬਦਲ ਸਕਦੇ। ਤੁਸੀਂ ਸੋਚਦੇ ਹੋ ਕਿ ਧਾਰਾ 35 ਏ ਹਟਾ ਕੇ ਆਪਣਾ ਅਧਿਕਾਰ ਜਮਾ ਲਵੋਗੇ। ਕੀ ਅਸੀਂ ਸੁੱਤੇ ਰਹਾਂਗੇ? ਅਸੀਂ ਇਸ ਦੇ ਵਿਰੁੱਧ ਲੜਾਂਗੇ।'' ਨੈਸ਼ਨਲ ਕਾਨਫਰੰਸ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਭਾਜਪਾ ਦੇ ਮੈਨੀਫੈਸਟੋ ਦਾ ਜ਼ਿਕਰ ਕਰਦੇ ਹੋਏ ਰਾਜਪਾਲ ਸੱਤਪਾਲ ਮਲਿਕ 'ਤੇ ਨਿਸ਼ਾਨਾ ਸਾਧਿਆ।


DIsha

Content Editor

Related News