ਮੀਂਹ ਧਰਨਾਕਾਰੀ ਕਿਸਾਨਾਂ ਲਈ ਬਣਿਆ ਆਫਤ, ਟਿਕੈਤ ਨੇ ਪਾਣੀ ’ਚ ਬੈਠ ਕੇ ਕੀਤਾ ਪ੍ਰਦਰਸ਼ਨ

Sunday, Sep 12, 2021 - 10:15 AM (IST)

ਮੀਂਹ ਧਰਨਾਕਾਰੀ ਕਿਸਾਨਾਂ ਲਈ ਬਣਿਆ ਆਫਤ, ਟਿਕੈਤ ਨੇ ਪਾਣੀ ’ਚ ਬੈਠ ਕੇ ਕੀਤਾ ਪ੍ਰਦਰਸ਼ਨ

ਸੋਨੀਪਤ (ਬਿਊਰੋ)- ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਦੀਆਂ ਹੱਦਾਂ ’ਤੇ ਧਰਨਾਕਾਰੀ ਕਿਸਾਨਾਂ ਦਾ ਮੌਸਮ ਵੀ ਲਗਾਤਾਰ ਇਮਤਿਹਾਨ ਲੈ ਰਿਹਾ ਹੈ। ਬਾਰਡਰਾਂ ’ਤੇ ਬਣਾਏ ਕੱਚੇ ਆਸ਼ਿਆਨੇ ਤੇਜ਼ ਮੀਂਹ ਸਹਿਣ ਨਹੀਂ ਕਰ ਰਹੇ। ਸ਼ਨੀਵਾਰ ਨੂੰ ਸਵੇਰ ਤੋਂ ਹੀ ਪਏ ਤੇਜ਼ ਮੀਂਹ ਦੀ ਵਜ੍ਹਾ ਨਾਲ ਸਿੰਘੂ ਬਾਰਡਰ ਤੋਂ ਇਲਾਵਾ ਗਾਜ਼ੀਪੁਰ ਬਾਰਡਰ ਅਤੇ ਟਿਕਰੀ ਬਾਰਡਰ ’ਤੇ ਕਿਸਾਨਾਂ ਦੇ ਪੰਡਾਲ ਅਤੇ ਝੌਂਪੜੀਆਂ ’ਚ ਮੀਂਹ ਦਾ ਪਾਣੀ ਭਰ ਗਿਆ। ਇਹੀ ਨਹੀਂ, ਆਸ਼ਿਆਨਿਆਂ ਅਤੇ ਟਰਾਲੀਆਂ ’ਚ ਰੱਖਿਆ ਰਾਸ਼ਨ ਵੀ ਭਿੱਜ ਗਿਆ। ਇੱਥੋਂ ਤੱਕ ਕਿ ਪੂਰਾ ਦਿਨ ਮੀਂਹ ਜਾਰੀ ਰਹਿਣ ਕਾਰਨ ਕਿਸਾਨ ਆਪਣੇ ਪੰਡਾਲਾਂ ’ਚ ਲੰਗਰ ਵੀ ਮੁਸ਼ਕਲ ਨਾਲ ਤਿਆਰ ਕਰ ਸਕੇ। ਉਥੇ ਹੀ ਆਸ਼ਿਆਨਿਆਂ ’ਚ ਜਮ੍ਹਾ ਪਾਣੀ ਨੂੰ ਕੱਢਣ ’ਚ ਕਿਸਾਨਾਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ।

ਇਹ ਵੀ ਪੜ੍ਹੋ : ਵਿਆਹ ਤੋਂ 32 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਵਿਦਾ ਹੋ ਭਾਰਤ ਪਹੁੰਚੀ ਲਾੜੀ, ਜਾਣੋ ਪੂਰਾ ਮਾਮਲਾ

PunjabKesari

ਟਿਕੈਤ ਨੇ ਪ੍ਰਸ਼ਾਸਨ ਦੇ ਵਿਰੋਧ ’ਚ ਪਾਣੀ ’ਚ ਬੈਠ ਕੇ ਕੀਤਾ ਪ੍ਰਦਰਸ਼ਨ
ਇਸ ਦੌਰਾਨ ਗਾਜ਼ੀਪੁਰ ਬਾਰਡਰ ’ਤੇ ਮੁੱਖ ਨਾਲਾ ਨਾ ਖੋਲ੍ਹਣ ਕਾਰਨ ਧਰਨੇ ਵਾਲੀ ਥਾਂ ’ਤੇ ਮੀਂਹ ਦਾ ਪਾਣੀ ਭਰ ਗਿਆ, ਜਿਸ ਕਾਰਨ ਕਿਸਾਨਾਂ ਨੂੰ ਕਾਫ਼ੀ ਸਮੱਸਿਆ ਹੋਈ। ਇਸ ਦਰਮਿਆਨ ਧਰਨੇ ’ਤੇ ਪੁੱਜੇ ਰਾਕੇਸ਼ ਟਿਕੈਤ ਨੇ ਨਾਲਾ ਨਾ ਖੋਲ੍ਹਣ ’ਤੇ ਪ੍ਰਸ਼ਾਸਨ ਦੇ ਵਿਰੋਧ ’ਚ ਮੀਂਹ ਦੇ ਭਰੇ ਹੋਏ ਪਾਣੀ ’ਚ ਬੈਠ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਜਿੰਨੇ ਚਾਹੇ ਜ਼ੁਲਮ ਕਿਸਾਨਾਂ ’ਤੇ ਕਰ ਲਵੇ ਪਰ ਕਿਸਾਨ ਟਸ ਤੋਂ ਮਸ ਨਹੀਂ ਹੋਣਗੇ।

ਇਹ ਵੀ ਪੜ੍ਹੋ : ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ, ਕਰਨਾਲ ਧਰਨਾ ਖ਼ਤਮ ਕਰਨ ਦਾ ਐਲਾਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News