ਮਸ਼ਰੂਮ ਦੇ ਖੇਤੀ ਕਰ ਮਾਲੋ-ਮਾਲ ਹੋਏ ਕਿਸਾਨ, ਕਮਾਏ ਕਰੋੜਾਂ ਰੁਪਏ
Wednesday, Feb 12, 2025 - 12:03 PM (IST)
![ਮਸ਼ਰੂਮ ਦੇ ਖੇਤੀ ਕਰ ਮਾਲੋ-ਮਾਲ ਹੋਏ ਕਿਸਾਨ, ਕਮਾਏ ਕਰੋੜਾਂ ਰੁਪਏ](https://static.jagbani.com/multimedia/2025_2image_11_58_104467144farming.jpg)
ਊਧਮਪੁਰ- ਕਿਸਾਨ ਮਸ਼ਰੂਮ ਦੀ ਖੇਤੀ ਕਰ ਕੇ ਮਾਲੋ-ਮਾਲ ਹੋ ਰਹੇ ਹਨ। ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਕਿਸਾਨਾਂ ਨੇ ਮਸ਼ਰੂਮ ਦੀ ਖੇਤੀ ਨੂੰ ਅਪਣਾਇਆ ਹੈ, ਜੋ ਉਨ੍ਹਾਂ ਨੂੰ ਸ਼ਾਨਦਾਰ ਨਤੀਜੇ ਦੇ ਰਿਹਾ ਹੈ। ਕਿਸਾਨਾਂ ਵਲੋਂ ਇਸ ਸਾਲ 2500 ਕੁਇੰਟਲ ਤੋਂ ਵੱਧ ਮਸ਼ਰੂਮ ਦੀ ਪੈਦਾਵਾਰ ਕੀਤੀ ਹੈ, ਜਿਸ ਨਾਲ 3.15 ਕਰੋੜ ਰੁਪਏ ਦੀ ਆਮਦਨ ਹੋਈ। ਮਾਰਚ ਤੱਕ ਸੀਜ਼ਨ ਜਾਰੀ ਰਹਿਣ ਨਾਲ ਹੋਰ ਵੀ ਕਮਾਈ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਘਰ-ਘਰ ਲੱਗਣਗੇ ਪ੍ਰੀਪੇਡ ਸਮਾਰਟ ਮੀਟਰ, ਇਸ ਤਰ੍ਹਾਂ ਹੋਣਗੇ ਰੀਚਾਰਜ
ਊਧਮਪੁਰ ਦੇ ਮਸ਼ਰੂਮ ਵਿਕਾਸ ਅਧਿਕਾਰੀ, ਵਿਨੋਦ ਗੁਪਤਾ ਨੇ ਕਿਹਾ ਕਿ ਇਸ ਸਾਲ ਮਸ਼ਰੂਮ ਦੀ ਖੇਤੀ ਵਿਚ ਕਾਫ਼ੀ ਵਾਧਾ ਹੋਇਆ ਹੈ। ਹੁਣ ਤੱਕ ਹੋਈ ਆਮਦਨ ਨੇ ਕਿਸਾਨਾਂ ਨੂੰ ਵੱਡਾ ਲਾਭ ਪਹੁੰਚਾਇਆ ਹੈ। ਮਾਰਚ ਤੱਕ ਸੀਜ਼ਨ ਜਾਰੀ ਰਹਿਣ ਦੇ ਨਾਲ-ਨਾਲ ਹੋਰ ਵੀ ਵੱਧ ਉਤਪਾਦਨ ਅਤੇ ਕਮਾਈ ਦੀ ਉਮੀਦ ਕਰ ਰਹੇ ਹਾਂ। ਵਿਕਾਸ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਕਿਸਾਨ ਮਸ਼ਰੂਮ ਦੀ ਖੇਤੀ ਕਰ ਰਹੇ ਹਨ ਅਤੇ ਮੋਟਾ ਮੁਨਾਫਾ ਕਮਾ ਰਹੇ ਹਨ।
ਇਹ ਵੀ ਪੜ੍ਹੋ- CM ਨੂੰ ਵਾਇਰਲ ਇਨਫੈਕਸ਼ਨ, ਘਰ 'ਚ ਹੋਏ 'ਆਈਸੋਲੇਟ'
ਵਿਕਾਸ ਨੇ ਕਿਹਾ ਕਿ ਮਸ਼ਰੂਮ ਦੀ ਖੇਤੀ ਪੂਰੇ ਸਾਲ ਕੀਤੀ ਜਾ ਸਕਦੀ ਹੈ। ਜੇਕਰ ਖੇਤੀ ਆਫ-ਸੀਜ਼ਨ ਕੀਤੀ ਜਾਂਦੀ ਹੈ ਤਾਂ ਇਸ ਤੋਂ ਵਧੇਰੇ ਆਮਦਨ ਹੋਵੇਗੀ। ਮਸ਼ਰੂਮ ਦੀ ਖੇਤੀ ਇਕ ਬਹੁਤ ਹੀ ਲਾਭਦਾਇਕ ਆਦਮਨ ਵਾਲਾ ਉੱਦਮ ਹੈ। ਸਫਲਤਾ ਲਈ ਸਿਰਫ਼ ਸਿਖਲਾਈ ਅਤੇ ਥੋੜ੍ਹੇ ਜਿਹੇ ਮਾਰਗਦਰਸ਼ਨ ਦੀ ਲੋੜ ਹੈ। ਮਸ਼ਰੂਮ ਦੀ ਖੇਤੀ ਨੇ ਸਥਾਨਕ ਔਰਤਾਂ ਅਤੇ ਬਜ਼ੁਰਗ ਨਿਵਾਸੀਆਂ ਨੂੰ ਆਰਥਿਕ ਪੱਖੋਂ ਮਜ਼ਬਤ ਬਣਾਇਆ ਹੈ। ਗੰਗੇਰਾ ਪਿੰਡ ਦੀ 'ਉਮੀਦ ਪ੍ਰੋਗਰਾਮ' ਅਧੀਨ ਇਕ ਮਸ਼ਰੂਮ ਕਿਸਾਨ, ਸਾਵਿਤਰੀ ਦੇਵੀ ਨੇ ਮਸ਼ਰੂਮ ਦੀ ਖੇਤੀ ਰਾਹੀਂ ਆਪਣੀ ਜ਼ਿੰਦਗੀ 'ਚ ਬਦਲਾਅ ਦੇਖਿਆ ਹੈ। ਤਿੰਨ ਸਾਲਾਂ ਤੋਂ ਉਹ ਮਸ਼ਰੂਮ ਦੀ ਖੇਤੀ ਦੇ ਕਾਰੋਬਾਰ ਵਿਚ ਹੈ ਅਤੇ ਆਪਣੀ ਸਫਲਤਾ ਦਾ ਸਿਹਰਾ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਦਿੰਦੀ ਹੈ, ਜਿਨ੍ਹਾਂ ਦਾ ਉਦੇਸ਼ ਔਰਤਾਂ ਨੂੰ ਸਵੈ-ਨਿਰਭਰ ਬਣਾਉਣਾ ਹੈ।
ਇਹ ਵੀ ਪੜ੍ਹੋ- ਪੰਜਾਬ ਨੂੰ ਮਾਡਲ ਸੂਬਾ ਬਣਾ ਦੇਸ਼ ਸਾਹਮਣੇ ਰੱਖਾਂਗੇ, ਕੇਜਰੀਵਾਲ ਨਾਲ ਮੁਲਾਕਾਤ ਮਗਰੋਂ ਬੋਲੇ CM ਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8