ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਗਾਂ ਖਰੀਦਣ ਲਈ ਮਿਲਣਗੇ 33,000 ਰੁਪਏ

Friday, Oct 11, 2024 - 04:21 PM (IST)

ਹਮੀਰਪੁਰ- ਹਿਮਾਚਲ ਪ੍ਰਦੇਸ਼ 'ਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਗਾਂ ਖਰੀਦਣ ਲਈ 33,000 ਰੁਪਏ ਦੀ ਗ੍ਰਾਂਟ ਮਿਲੇਗੀ। ਇਸ ਦੇ ਨਾਲ ਹੀ ਗਊ ਸ਼ੈੱਡ ਦਾ ਫਰਸ਼ ਪੱਕਾ ਕਰਨ ਲਈ 8,000 ਰੁਪਏ ਦੀ ਸਬਸਿਡੀ ਵੀ ਮਿਲੇਗੀ। ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ATMA) ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ ਦੀ ਸਹਾਇਕ ਤਕਨੀਕੀ ਪ੍ਰਬੰਧਕ ਨੇਹਾ ਭਾਰਦਵਾਜ ਨੇ ਪਿੰਡ ਮੰਝੀਆਰ 'ਚ ਇਕ ਸਮਾਗਮ ਦੌਰਾਨ ਕਿਹਾ ਕਿ ਹਿਮਾਚਲ 'ਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਥਾਨਕ ਗਾਂ ਖਰੀਦਣ ਲਈ 33,000 ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਗਊ ਸ਼ਾਲਾ ਦੇ ਫਰਸ਼ ਨੂੰ ਪੱਕਾ ਕਰਨ ਲਈ 8,000 ਰੁਪਏ ਦੀ ਸਬਸਿਡੀ ਵੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ-  ਹੁਣ ਮਕਾਨ ਮਾਲਕ ਦੀ ਨਹੀਂ ਚੱਲੇਗੀ ਮਨਮਰਜ਼ੀ, ਕਿਰਾਏਦਾਰਾਂ ਨੂੰ ਮਿਲੇ ਇਹ ਅਧਿਕਾਰ

ਪਿੰਡ ਮੰਝੀਆਰ ਵਿਖੇ ਕੁਦਰਤੀ ਖੇਤੀ ਸਬੰਧੀ ਜਾਗਰੂਕਤਾ ਅਤੇ ਜਨ-ਸੰਵੇਦਨਸ਼ੀਲਤਾ ਕੈਂਪ ਲਗਾਇਆ ਗਿਆ, ਜਿੱਥੇ ਭਾਰਦਵਾਜ ਨੇ ਕਿਹਾ ਕਿ ਕੁਦਰਤੀ ਖੇਤੀ 'ਚ ਰਸਾਇਣਕ ਖਾਦਾਂ ਅਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਰਾਹੀਂ ਪੈਦਾ ਹੋਣ ਵਾਲੀਆਂ ਫ਼ਸਲਾਂ ਸਿਹਤ ਲਈ ਸੁਰੱਖਿਅਤ ਹੁੰਦੀਆਂ ਹਨ ਅਤੇ ਖੇਤੀ ਲਾਗਤ ਵੀ ਘੱਟ ਆਉਂਦੀ ਹੈ। ਇਸ ਖੇਤੀ ਨੂੰ ਅਪਣਾ ਕੇ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ ਅਤੇ ਵਾਤਾਵਰਣ ਦੀ ਸੰਭਾਲ 'ਚ ਵੀ ਯੋਗਦਾਨ ਪਾ ਸਕਦੇ ਹਨ।

ਇਹ ਵੀ ਪੜ੍ਹੋ-  40 ਦਿਨਾਂ ਲਈ ਬੰਦ ਕੀਤੀ ਇਹ ਸੜਕ, ਪੈਦਲ ਚੱਲਣ 'ਤੇ ਵੀ ਪਾਬੰਦੀ, ਇਹ ਹਨ ਨਵੇਂ ਰੂਟ

ਉਨ੍ਹਾਂ ਕਿਹਾ ਕਿ ਦੇਸੀ ਗਾਂ ਦੇ ਗੋਹੇ ਅਤੇ ਪਿਸ਼ਾਬ ਤੋਂ ਕੁਦਰਤੀ ਖੇਤੀ ਦੇ ਮੁੱਖ ਅੰਸ਼ ਜਿਵੇਂ ਕਿ ਦੇਸੀ ਕੀਟਨਾਸ਼ਕ ਘਰ ਵਿਚ ਹੀ ਤਿਆਰ ਕੀਤੇ ਜਾ ਸਕਦੇ ਹਨ। ਉਨ੍ਹਾਂ ਸਾਹੀਵਾਲ, ਲਾਲ ਸਿੰਧੀ, ਰਾਠੀ, ਥਾਰ ਅਤੇ ਪਾਰਕਰ ਆਦਿ ਗਾਵਾਂ ਦੀਆਂ ਸਥਾਨਕ ਨਸਲਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਰਾਜੀਵ ਗਾਂਧੀ ਸਟਾਰਟਅੱਪ ਸਕੀਮ ਬਾਰੇ ਵੀ ਦੱਸਿਆ। ਕੈਂਪ 'ਚ ਕਿਸਾਨਾਂ ਨੂੰ ਮਟਰ ਦੇ ਬੀਜ ਵੀ ਵੰਡੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News