ਸੈਂਡਵਿਚ ਮਗਰੋਂ ਹੁਣ ਬੇਕਰੀ ਦੇ ਖਾਣੇ ''ਚੋਂ ਨਿਕਲਿਆ ਕੀੜਾ ! ਪੁਣੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਮਚੀ ਹਾਹਾਕਾਰ
Tuesday, Aug 25, 2026 - 11:19 AM (IST)
ਮਹਾਰਾਸ਼ਟਰ : ਪੁਣੇ ਦੀਆਂ ਮਸ਼ਹੂਰ ਖਾਣ-ਪੀਣ ਵਾਲੀਆਂ ਥਾਵਾਂ 'ਤੇ ਭੋਜਨ ਦੀ ਸਫਾਈ ਅਤੇ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸ਼ਹਿਰ ਦੀ ਮਸ਼ਹੂਰ "ਪਾਲ ਬੇਕਰੀ" ਤੋਂ ਖਰੀਦੇ ਗਏ ਟੇਕਅਵੇਅ ਭੋਜਨ ਵਿੱਚ ਕੀੜਾ ਮਿਲਣ ਦਾ ਇੱਕ ਸਨਸਨੀਖੇਜ਼ ਦਾਅਵਾ ਸਾਹਮਣੇ ਆਇਆ ਹੈ। ਪੀੜਤ ਗਾਹਕ ਵਿਨੋਦ ਟਿਲੇਕਰ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਲਈ ਅਤੇ ਫਿਰ ਉਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਦਿੱਤਾ। ਵੀਡੀਓ ਦੇ ਵਾਇਰਲ ਹੋਣ ਮਗਰੋਂ ਬੇਕਰੀ ਦੀ ਗੁਣਵੱਤਾ ਅਤੇ ਸਫਾਈ ਦੇ ਮਿਆਰਾਂ 'ਤੇ ਗੰਭੀਰ ਸਵਾਲ ਉਠਾਏ ਜਾ ਰਹੇ ਹਨ।
ਪੜ੍ਹੋ ਇਹ ਵੀ - ਸਟੇਜ ਤੋਂ ਉਤਰਨ ਲੱਗੇ ਰਾਹੁਲ ਗਾਂਧੀ ਨੂੰ ਕੁੜੀ ਨੇ ਕਰ'ਤੀ Kiss, ਵੀਡੀਓ ਵਾਇਰਲ
This Paul bakery products are pathetic. Couple of months back I took parcel for home from Paul bakery in phoenix mall viman nagar Pune. And found worm in if pic.twitter.com/nJqcIRgZjD
— vinod tilekar (@vinodbtilekar) August 24, 2026
ਮਿਲੀ ਜਾਣਕਾਰੀ ਮੁਤਾਬਕ ਵਿਨੋਦ ਟਿਲੇਕਰ ਨਾਮ ਦੇ ਇੱਕ ਗਾਹਕ ਨੇ ਬੇਕਰੀ ਤੋਂ ਟੇਕਅਵੇਅ ਖਾਣਾ ਮੰਗਵਾਇਆ ਸੀ। ਜਦੋਂ ਉਸਨੇ ਪੈਕੇਟ ਖੋਲ੍ਹਿਆ ਅਤੇ ਖਾਣਾ ਸ਼ੁਰੂ ਕੀਤਾ ਤਾਂ ਉਸਨੂੰ ਅੰਦਰ ਇੱਕ ਕੀੜਾ ਦਿਖਾਈ ਦਿੱਤਾ। ਪੀੜਤ ਨੇ ਤੁਰੰਤ ਘਟਨਾ ਦੀ ਵੀਡੀਓ ਬਣਾਈ ਅਤੇ ਇਸਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਪਲੋਡ ਕਰ ਦਿੱਤੀ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਭੋਜਨ ਦੇ ਅੰਦਰ ਇੱਕ ਕੀੜਾ ਸਾਫ਼ ਦਿਖਾਈ ਦੇ ਰਿਹਾ ਹੈ। ਜਿਸ ਤੋਂ ਬਾਅਦ ਗਾਹਕ ਨੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਅਤੇ ਪੁਣੇ ਦੇ ਸਥਾਨਕ ਨਗਰ ਨਿਗਮ ਨੂੰ ਟੈਗ ਕੀਤਾ ਅਤੇ ਲੋਕਾਂ ਦੀ ਸਿਹਤ ਨਾਲ ਖੇਡਣ ਲਈ ਅਜਿਹੇ ਨਾਮਵਰ ਬ੍ਰਾਂਡਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪੜ੍ਹੋ ਇਹ ਵੀ - ਸੈਂਡਵਿਚ ਖਾਣ ਦੇ ਸ਼ੌਕੀਨ ਸਾਵਧਾਨ! ਨਿਕਲਿਆ ਜਿਊਂਦਾ ਕੀੜਾ, ਗੁਰੂਗ੍ਰਾਮ ਦੇ ਮਸ਼ਹੂਰ ਰੈਸਟੋਰੈਂਟ ਦੀ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
