ਇਕਦਮ ਡਿੱਗਾ ਪੰਡਾਲ, ਵਾਲ-ਵਾਲ ਬਚੇ ਯੋਗੀ

Friday, Sep 22, 2017 - 01:52 AM (IST)

ਗੋਰਖਪੁਰ/ਲਖਨਊ— ਕਿਸਾਨਾਂ ਨੂੰ  ਕਰਜ਼ਾ ਮੁਆਫੀ ਦੇ ਸਰਟੀਫਿਕੇਟ  ਵੰਡਣ ਪਹੁੰਚੇ ਮੁੱਖ ਮੰਤਰੀ  ਯੋਗੀ ਆਦਿਤਿਆਨਾਥ ਦੇ ਸਮਾਗਮ ਵਿਚ  ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ ਅਤੇ ਯੋਗੀ ਸਣੇ ਸੈਂਕੜੇ ਲੋਕ ਵਾਲ-ਵਾਲ ਬਚ ਗਏ।  
ਦਰਅਸਲ ਦੀਨ ਦਿਆਲ ਉਪਾਧਿਆਏ ਗੋਰਖਪੁਰ ਯੂਨੀਵਰਸਿਟੀ ਕੰਪਲੈਕਸ ਵਿਚ ਕਰਜ਼ਾ ਮੁਆਫੀ ਸਰਟੀਫਿਕੇਟ ਵੰਡਣ ਲਈ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਤੇਜ਼ ਹਵਾਵਾਂ ਕਾਰਨ ਪ੍ਰੋਗਰਾਮ ਲਈ ਤਿਆਰ ਕੀਤੇ ਗਏ ਪੰਡਾਲ ਦਾ ਇਕ ਹਿੱਸਾ ਉਖੜ ਗਿਆ। ਹਾਲਾਂਕਿ ਇਸ ਦੌਰਾਨ ਕਿਸੇ ਨੂੰ ਨੁਕਸਾਨ ਨਹੀਂ ਪੁੱਜਾ। ਮੌਕੇ 'ਤੇ ਕੁਝ ਦੇਰ ਲਈ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।


Related News