ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ

Thursday, Jun 25, 2026 - 05:13 PM (IST)

ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ

ਨਵੀਂ ਦਿੱਲੀ- ਉੱਤਰੀ ਭਾਰਤ ਸਣੇ ਕਈ ਸੂਬਿਆਂ 'ਚ ਜਦੋਂ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਇਸੇ ਦੌਰਾਨ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਬਾਜ਼ਾਰ ਅਤੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਨਕਲੀ ਤੇ ਪਾਈਰੇਟਿਡ ਕਿਤਾਬਾਂ ਬਾਰੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਕੌਂਸਲ ਨੇ ਦੱਸਿਆ ਕਿ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪਸ 'ਤੇ 9ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਇੱਕ ਨਕਲੀ ਕਿਤਾਬ ਵਾਇਰਲ ਹੋ ਰਹੀ ਹੈ।

NCERT ਮੁਤਾਬਕ ਸੋਸ਼ਲ ਮੀਡੀਆ ਅਤੇ ਵੱਖ-ਵੱਖ ਵੈੱਬਸਾਈਟਾਂ 'ਤੇ ਨੌਵੀਂ ਜਮਾਤ ਦੇ ਭਾਗ-1 ਦੀ ਸਮਾਜਿਕ ਵਿਗਿਆਨ ਦੀ ਕਿਤਾਬ 'Understanding Society: India & Beyond' ਦੀ ਇੱਕ ਜਾਅਲੀ ਅਤੇ ਅਨਆਫਿਸ਼ੀਅਲ ਕਾਪੀ ਸਰਕੁਲੇਟ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ NCERT ਦੀ ਅਸਲ ਕਿਤਾਬ ਹੈ, ਜਦਕਿ ਕੌਂਸਲ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਕੌਂਸਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ NCERT ਦੀਆਂ ਕਿਤਾਬਾਂ ਦੀਆਂ ਅਸਲੀ ਕਾਪੀਆਂ ਛਪਣ ਅਤੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਡਿਜੀਟਲ ਅਤੇ ਪ੍ਰਿੰਟਿਡ ਫੇਕ ਵਰਜ਼ਨ ਬਾਜ਼ਾਰ 'ਚ ਵੇਚੇ ਜਾ ਰਹੇ ਹਨ। NCERT ਨੇ ਸਾਫ਼ ਕੀਤਾ ਹੈ ਕਿ ਇਨ੍ਹਾਂ ਜਾਅਲੀ ਕਿਤਾਬਾਂ 'ਚ ਛਪਿਆ ਸਿਲੇਬਸ ਅਧੂਰਾ, ਗ਼ਲਤ, ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਜਾਂ ਪੂਰੀ ਤਰ੍ਹਾਂ ਮਨਘੜਤ ਹੋ ਸਕਦਾ ਹੈ। ਇਸ ਲਈ ਵਿਦਿਆਰਥੀ ਅਤੇ ਅਧਿਆਪਕ ਇਨ੍ਹਾਂ 'ਤੇ ਬਿਲਕੁਲ ਵੀ ਭਰੋਸਾ ਨਾ ਕਰਨ।

ਇਹ ਵੀ ਪੜ੍ਹੋ- ਲੱਗ ਗਈ ਐਮਰਜੈਂਸੀ ! ਸਕੂਲ-ਕਾਲਜ ਸਭ ਬੰਦ, ਭੂਚਾਲ ਦੀ ਤਬਾਹੀ ਮਗਰੋਂ ਰਾਸ਼ਟਰਪਤੀ ਡੈਲਸੀ ਨੇ ਕਰ'ਤਾ ਐਲਾਨ

NCERT ਨੇ ਸਲਾਹ ਦਿੱਤੀ ਹੈ ਕਿ ਕਿਤਾਬਾਂ ਸਿਰਫ਼ ਮਾਨਤਾ ਪ੍ਰਾਪਤ ਸੈਲਰਾਂ ਤੋਂ ਹੀ ਖਰੀਦੀਆਂ ਜਾਣ, ਜਦਕਿ ਪੜ੍ਹਨ ਲਈ ਡਿਜੀਟਲ ਕਿਤਾਬਾਂ (e-books) NCERT ਦੀ ਅਧਿਕਾਰਤ ਵੈੱਬਸਾਈਟ ਅਤੇ ePathshala ਪੋਰਟਲ 'ਤੇ ਬਿਲਕੁਲ ਮੁਫ਼ਤ ਉਪਲਬਧ ਹਨ।

ਕੌਂਸਲ ਨੇ ਕਿਹਾ ਹੈ ਕਿ NCERT ਦੇ ਕਾਪੀਰਾਈਟ ਵਾਲੇ ਕੰਟੈਂਟ ਨੂੰ ਬਿਨਾਂ ਇਜਾਜ਼ਤ ਛਾਪਣਾ, ਵੇਚਣਾ ਜਾਂ ਡਿਜੀਟਲ ਰੂਪ ਵਿੱਚ ਸ਼ੇਅਰ ਕਰਨਾ 'ਕਾਪੀਰਾਈਟ ਐਕਟ 1957' ਤਹਿਤ ਗ਼ੈਰ-ਕਾਨੂੰਨੀ ਅਤੇ ਸਜ਼ਾਯੋਗ ਅਪਰਾਧ ਹੈ। ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਵੇਨੇਜ਼ੁਏਲਾ 'ਚ ਭੂਚਾਲ ਕਾਰਨ ਹੁਣ ਤੱਕ 164 ਲੋਕਾਂ ਦੀ ਮੌਤ ! ਮਲਬੇ 'ਚੋਂ ਆ ਰਹੀ 'ਚੀਕਾਂ' ਦੀ ਆਵਾਜ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News