ਘਰ 'ਚ ਦੇਸੀ ਬੰਬ ਬਣਾਉਂਦਿਆਂ ਹੋਇਆ ਧਮਾਕਾ, 1 ਵਿਅਕਤੀ ਦੀ ਮੌਤ, 2 ਦੀ ਹਾਲਤ ਗੰਭੀਰ

Sunday, Feb 05, 2023 - 02:08 AM (IST)

ਘਰ 'ਚ ਦੇਸੀ ਬੰਬ ਬਣਾਉਂਦਿਆਂ ਹੋਇਆ ਧਮਾਕਾ, 1 ਵਿਅਕਤੀ ਦੀ ਮੌਤ, 2 ਦੀ ਹਾਲਤ ਗੰਭੀਰ

ਕੋਲਕਾਤਾ (ਭਾਸ਼ਾ): ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਬਸੰਤੀ ਵਿਚ ਸ਼ਨਿੱਚਰਵਾਰ ਨੂੰ ਹੋਏ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲਸ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ।

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ: ਭਾਰਤੀ ਕ੍ਰਿਕੇਟ ਟੀਮ ਨਹੀਂ ਜਾਵੇਗੀ ਪਾਕਿਸਤਾਨ, UAE 'ਚ ਹੋ ਸਕਦਾ ਹੈ ਏਸ਼ੀਆ ਕੱਪ

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜ਼ਿਲ੍ਹੇ ਦੇ ਟਿਟਕੁਮਾਰ ਪਿੰਡ ਦੇ ਮਨਿਰੁਲ ਖ਼ਾਨ ਨਾਂ ਦੇ ਇਕ ਵਿਅਕਤੀ ਦੇ ਘਰ 'ਚ ਕਥਿਤ ਤੌਰ 'ਤੇ ਕੁੱਝ ਲੋਕ ਦੇਸੀ ਬੰਬ ਬਣਾ ਰਹੇ ਸਨ। ਬਰੁਈਪੁਰ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੋਵੇਂ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਖੇਡਦਿਆਂ-ਖੇਡਦਿਆਂ ਪਾਣੀ ਦੀ ਬਾਲਟੀ 'ਚ ਡਿੱਗੀ 2 ਸਾਲਾ ਬੱਚੀ, ਬਾਹਰ ਕੱਢਦਿਆਂ ਤਕ ਵਾਪਰ ਗਈ ਅਣਹੋਣੀ

ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਕੋਲਕਾਤਾ ਦੇ ਐੱਮ.ਆਰ. ਬਾਂਗੁਰ ਹਸਪਤਾਲ ਭੇਜਿਆ ਗਿਆ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News