ਪੁਲ ਦੇ ਨਿਰਮਾਣ ਲਈ ਹਿੰਦੂ-ਮੁਸਲਿਮ ਭਾਈਚਾਰੇ ਨੇ ਪੇਸ਼ ਕੀਤੀ ਮਿਸਾਲ

Thursday, Sep 13, 2018 - 04:28 PM (IST)

ਲਖਨਊ (ਭਾਸ਼ਾ)- ਦੇਸ਼ ਵਿਚ ਮੰਦਰ ਅਤੇ ਮਸਜਿਦ ਨੂੰ ਲੈ ਕੇ ਜਾਰੀ ਬਹਿਸ ਵਿਚਾਲੇ ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲੇ ਵਿਚ ਦੋਹਾਂ ਭਾਈਚਾਰਿਆਂ ਦੇ ਲੋਕਾਂ ਨੇ ਸਮਝਦਾਰੀ ਦੀ ਮਿਸਾਲ ਪੇਸ਼ ਕੀਤੀ। ਦੋਹਾਂ ਭਾਈਚਾਰੇ ਦੇ ਲੋਕਾਂ ਨੇ ਇਕ ਪੁਲ ਦੇ ਨਿਰਮਾਣ ਲਈ ਆਪੋ-ਆਪਣੀਆਂ ਇਬਾਦਤਗਾਹਾਂ ਨੂੰ ਦੂਜੀਆਂ ਥਾਵਾਂ 'ਤੇ ਲਿਜਾਉਣ ਲਈ ਸਹਿਮਤੀ ਦਿੱਤੀ। ਜਾਲੌਨ ਦੇ ਪੁਲਸ ਅਧਿਕਾਰੀ ਡਾਕਟਰ ਅਰਵਿੰਦ ਚਤੁਰਵੇਦੀ ਨੇ ਦੱਸਿਆ ਕਿ ਕਾਨਪੁਰ-ਝਾਂਸੀ ਰਾਸ਼ਟਰੀ ਰਾਜਮਾਰਗ 'ਤੇ ਕਾਲਪੀ ਖੰਡ ਵਿਚਾਲੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੂੰ ਡੇਢ ਕਿਲੋਮੀਟਰ ਲੰਬਾ ਉਪਰਿਗਾਮੀ ਸੇਤੂ ਬਣਾਉਣਾ ਸੀ ਪਰ ਪੁਲ ਦੇ ਨਿਰਮਾਣ ਤੋਂ ਪਹਿਲਾਂ ਉਸ ਦੇ ਇਕ ਪਾਸੇ ਉਸ ਨੂੰ ਸਾਢੇ ਪੰਜ ਮੀਟਰ ਦੀ ਸਿਵਸ ਰੋਡ ਬਣਾਉਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਰਾਸਤੇ ਵਿਚ ਪੈਣ ਵਾਲੇ ਦੋ ਮੰਦਿਰ, 7 ਮਜ਼ਾਰਾਂ ਅਤੇ ਇਕ ਮਸਜਿਦ ਕਾਰਨ ਪਿਛਲੇ 14 ਸਾਲ ਤੋਂ ਕੰਮ ਰੁੱਕਿਆ ਹੋਇਆ ਸੀ।

ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਤੰਤਰ ਨੇ ਮਸਲਾ ਸੁਲਝਾਉਣ ਲਈ ਹਿੰਦੂਆਂ ਅਤੇ ਮੁਸਲਮਾਨਾਂ ਸਮੇਤ ਸਾਰਿਆਂ ਨਾਲ ਕਈ ਦੌਰ ਦੀ ਗੱਲਬਾਤ ਕੀਤੀ। ਇਸ ਦੌਰਾਨ ਇਹ ਸਹਿਮਤੀ ਬਣ ਗਈ ਕਿ ਵਿਕਾਸ ਕਾਰਜ ਲਈ ਇਨ੍ਹਾਂ ਇਬਾਦਤਗਾਹਾਂ ਨੂੰ ਦੂਜੀ ਥਾਂ ਲਿਜਾਇਆ ਜਾਵੇਗਾ। ਇਸ 'ਤੇ 8 ਸਤੰਬਰ ਨੂੰ ਕੰਮ ਸ਼ੁਰੂ ਹੋਇਆ। ਚਤੁਰਵੇਦੀ ਨੇ ਦੱਸਿਆ ਕਿ ਰਾਸਤੇ ਵਿਚ ਪੈ ਰਿਹਾ ਇਕ ਸ਼ਿਵ ਮੰਦਰ ਹਟਾਇਆ ਜਾ ਚੁੱਕਾ ਹੈ, ਜਦੋਂ ਕਿ ਇਕ ਦੁਰਗਾ ਮੰਦਰ ਦੇ ਗਰਭਗ੍ਰਹਿ ਨੂੰ ਨਵਾਂ ਮੰਦਰ ਬਣਦੇ ਹੀ ਮੂਰਤੀਆਂ ਉਥੇ ਸਥਾਪਿਤ ਕਰ ਦਿੱਤੀਆਂ ਜਾਣਗੀਆਂ, ਜਿਸ ਜਗ੍ਹਾ ਨਵਾਂ ਮੰਦਰ ਬਣੇਗਾ, ਉਸਨੂੰ ਸੂਚੀਬੱਧ ਵੀ ਕਰ ਲਿਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ 7 ਮਜ਼ਾਰਾਂ ਨੂੰ ਵੀ ਟਰਾਂਸਫਰ ਕੀਤਾ ਗਿਆ ਹੈ। ਇਸ ਦੇ ਲਈ ਪਹਿਲਾਂ ਤੋਂ ਹੀ ਤਾਬੂਤ ਮੰਗਵਾਏ ਗਏ ਸਨ। ਇਕ ਮਸਜਿਦ ਨੂੰ ਵੀ ਦੂਜੀ ਥਾਂ ਲਿਜਾਇਆ ਗਿਆ ਹੈ। ਇਹ ਪੂਰਾ ਕੰਮ ਆਪ੍ਰੇਸ਼ਨ ਸਹਿਯੋਗ ਤਹਿਤ ਕੀਤਾ ਗਿਆ। ਇਸ ਦਰਮਿਆ ਜਾਲੌਨ ਦੇ ਜ਼ਿਲਾ ਅਧਿਕਾਰੀ ਮੰਨਾਣ ਅਖਤਰ ਨੇ ਦੱਸਿਆ ਕਿ ਸਾਰੇ ਧਾਰਮਿਕ ਸਥਾਨਾਂ ਨੂੰ ਇਕ ਹੀ ਦਿਨ ਟਰਾਂਸਫਰ ਕੀਤਾ ਗਿਆ, ਜਿਸ ਵਿਚ ਦੋਹਾਂ ਭਾਈਚਾਰਿਆਂ ਦੇ ਲੋਕਾਂ ਨੇ ਸਹਿਯੋਗ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਕੰਮ 'ਤੇ ਸਹਿਮਤੀ ਲਈ ਤਕਰੀਬਨ ਪੰਜ-6 ਮਹੀਨਿਆਂ ਤੱਕ ਸਾਰੇ ਪੱਖਕਾਰਾਂ ਨਾਲ ਕਈ ਵਾਰ ਮੀਟਿੰਗ ਕੀਤੀ ਗਈ। ਸਾਡੀ ਸਾਰਿਆਂ ਦੀ ਸਹਿਮਤੀ ਨਾਲ ਕੰਮ ਸ਼ੁਰੂ ਕੀਤਾ ਗਿਆ। ਜਾਲੌਨ ਦੇ ਲੋਕਾਂ ਦੀ ਇਸ ਸਮਝਦਾਰੀ ਨੂੰ ਇਕ ਮਿਸਾਲ ਵਜੋਂ ਦੇਖਿਆ ਅਤੇ ਸ਼ਲਾਘਾ ਕੀਤੀ ਜਾ ਰਹੀ ਹੈ।


Related News