ਅੱਜ ਸਾਨੂੰ ਚੰਗਾ ਕੰਮ ਕਰਨ ''ਤੇ ਵੀ ਵੋਟਾਂ ਨਹੀਂ ਮਿਲਦੀਆਂ: ਰਿਜਿਜੂ

Thursday, Oct 03, 2024 - 05:13 AM (IST)

ਨਵੀਂ ਦਿੱਲੀ - ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਬੁੱਧਵਾਰ ਨੂੰ ਰਾਜਨੀਤੀ ਦੇ ਡਿੱਗਦੇ ਮਿਆਰ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪਹਿਲਾਂ ਸੰਸਦ 'ਚ 'ਚੰਗੀ ਚਰਚਾ' ਹੁੰਦੀ ਸੀ ਪਰ ਅੱਜ ਸਦਨ 'ਚ 'ਬਹੁਤ ਸ਼ੋਰ-ਸ਼ਰਾਬਾ' ਹੋ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦੀ ਮਾਨਸਿਕਤਾ ਸਾਲਾਂ ਦੌਰਾਨ ਬਦਲ ਗਈ ਹੈ ਅਤੇ "ਬਹੁਤ ਘੱਟ" ਲੋਕ ਹਨ ਜੋ ਚੰਗੇ ਕੰਮ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਕਿਹਾ, ''ਮੈਂ ਪਿਛਲੇ ਕੁਝ ਸਾਲਾਂ 'ਚ ਰਾਜਨੀਤੀ 'ਚ ਬਦਲਾਅ ਦੇਖਿਆ ਹੈ। ਅੱਜ ਚੰਗਾ ਕੰਮ ਕਰਕੇ ਵੀ ਵੋਟਾਂ ਨਹੀਂ ਮਿਲ ਸਕਦੀਆਂ। ਜੇਕਰ ਤੁਸੀਂ ਕੁਝ ਚੰਗਾ ਕਹਿੰਦੇ ਹੋ ਤਾਂ ਕੋਈ ਨਹੀਂ ਸੁਣਦਾ।

ਰਿਜਿਜੂ ਰਾਸ਼ਟਰੀ ਸੇਵਾ ਭਾਰਤੀ ਅਤੇ ਸੰਤ ਈਸ਼ਵਰ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਇਕ ਸਮਾਗਮ ਨੂੰ ਸੰਬੋਧਿਤ ਕਰ ਰਹੇ ਸਨ, ਜਿਸ 'ਚ ਸਮਾਜ ਪ੍ਰਤੀ ਬੇਮਿਸਾਲ ਸੇਵਾ ਕਰਨ ਵਾਲੇ ਸਮਾਜ ਸੇਵੀਆਂ ਨੂੰ ਪੁਰਸਕਾਰ ਦਿੱਤੇ ਗਏ। ਰਿਜਿਜੂ ਨੇ ਕਿਹਾ, "ਸਮਾਜਿਕ ਵਿਵਸਥਾ ਬਹੁਤ ਵਿਗੜ ਗਈ ਹੈ, ਰਾਜਨੀਤਕ ਨਜ਼ਰੀਏ ਤੋਂ ਵੀ। ਜਦੋਂ ਅਸੀਂ ਨੌਜਵਾਨ ਸੰਸਦ ਮੈਂਬਰ ਸੀ ਤਾਂ ਸੰਸਦ ਵਿੱਚ ਬਹੁਤ ਚੰਗੀ ਚਰਚਾ ਹੁੰਦੀ ਸੀ।"


Inder Prajapati

Content Editor

Related News