ESIC 'ਚ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਵੇਰਵੇ

Wednesday, May 07, 2025 - 05:57 PM (IST)

ESIC 'ਚ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਵੇਰਵੇ

ਨਵੀਂ ਦਿੱਲੀ- ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਵਲੋਂ ਸਪੈਸ਼ਲਿਸਟ ਗ੍ਰੇਡ-2 ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਗਈਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰਾਂ ਨੂੰ ਇਸ ਲਈ ਆਫਲਾਈਨ ਅਪਲਾਈ ਕਰਨਾ ਹੋਵੇਗਾ।

ਅਹੁਦਿਆਂ ਦਾ ਵੇਰਵਾ

ਸਪੈਸ਼ਲਿਸਟ ਗ੍ਰੇਡ-2 (Sr. Scale) - 155 ਅਹੁਦੇ
ਸਪੈਸ਼ਲਿਸਟ ਗ੍ਰੇਡ-2 (Jr. Scale) - 403 ਅਹੁਦੇ
ਕੁੱਲ 558 ਅਹੁਦੇ ਭਰੇ ਜਾਣਗੇ। 

ਸਿੱਖਿਆ ਯੋਗਤਾ

ਉਮੀਦਵਾਰ ਕੋਲ ਐੱਮਡੀ/ਐੱਮਐੱਸ/ ਐੱਮਸੀਐੱਚ/ਡੀਐੱਮ/ਡੀਏ/ ਐੱਮਐੱਸਸੀ/ਡੀਪੀਐੱਮ ਨਾਲ ਸੰਬੰਧਤ ਖੇਤਰ ਸਬੰਧਤ ਖੇਤਰ 'ਚ ਪੋਸਟ ਗਰੈਜੂਏਸ਼ਨ ਦੀ ਡਿਗਰੀ ਹੋਵੇ। ਨਾਲ ਹੀ 3 ਤੋਂ 5 ਸਾਲ ਤੱਕ ਵਰਕ ਐਕਸਪੀਰੀਐਂਸ ਹੋਵੇ।

ਆਖ਼ਰੀ ਤਾਰੀਖ਼

ਉਮੀਦਵਾਰ 26 ਮਈ 2025 ਤੱਕ ਅਪਲਾਈ ਕਰ ਸਕਦੇ ਹਨ।

ਉਮਰ

ਉਮੀਦਵਾਰ ਦੀ 45 ਸਾਲ ਤੈਅ ਕੀਤੀ ਗਈ ਹੈ। 

ਇੰਝ ਕਰੋ ਅਪਲਾਈ

ਉਮੀਦਵਾਰ ਈਐੱਸਆਈਸੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਫਲਾਈਨ ਅਪਲਾਈ ਪੱਤਰ ਡਾਊਨਲੋਡ ਕਰ ਸਕਦੇ ਹਨ। ਇਸ ਦੇ ਨਾਲ ਹੀ ਤੁਸੀਂ ਹੇਠਾਂ ਦਿੱਤੇ ਗਏ ਡਾਇਰੈਕਟ ਲਿੰਕ 'ਤੇ ਕਲਿੱਕ ਕਰ ਕੇ ਵੀ ਨੋਟੀਫਿਕੇਸ਼ਨ ਅਤੇ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਸਕਦੇ ਹੋ। ਐਪਲੀਕੇਸ਼ਨ ਪੱਤਰ ਕਰਮਚਾਰੀ ਰਾਜ ਬੀਮਾ ਨਿਗਮ ਪੰਚਦੀਪ ਭਵਨ ਕਾਮਰੇਡ ਇੰਦਰਜੀਤ ਗੁਪਤਾ ਮਾਰਗ ਨਵੀਂ ਦਿੱਲੀ-110002 'ਤੇ ਭੇਜ ਸਕਦੇ ਹਨ। 

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News