ਵਾਤਾਵਰਣ ਲਈ ਸਭ ਤੋਂ ਵਧੇਰੇ ਚਿੰਤਤ ਹਨ Millennials ਅਤੇ Gen-G ਪੀੜ੍ਹੀ ਦੇ ਨੌਜਵਾਨ

Monday, Oct 27, 2025 - 05:31 PM (IST)

ਵਾਤਾਵਰਣ ਲਈ ਸਭ ਤੋਂ ਵਧੇਰੇ ਚਿੰਤਤ ਹਨ Millennials ਅਤੇ Gen-G ਪੀੜ੍ਹੀ ਦੇ ਨੌਜਵਾਨ

ਨਵੀਂ ਦਿੱਲੀ- ਵਾਤਾਵਰਣ ਸੁਰੱਖਿਆ 1981 ਤੋਂ ਲੈ ਕੇ 2012 ਵਿਚਾਲੇ ਜਨਮੇ Gen-G ਅਤੇ ਮਿਲੇਨੀਅਲ ਨੌਜਵਾਨਾਂ ਲਈ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਹੈ ਅਤੇ ਇਹ ਚਿੰਤਾ ਉਨ੍ਹਾਂ ਦੇ ਕਰੀਅਰ ਅਤੇ ਖਪਤ ਵਿਕਲਪਾਂ ਨੂੰ ਵੀ ਪ੍ਰਭਾਵਿਤ ਕਰ ਹੀ ਹੈ। ਇਕ ਸਰਵੇਖਣ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਡੇਲੋਇਟ ਗਲੋਬਲ ਨੇ ਇਹ ਸਰਵੇਖਣ 1981 ਤੋਂ ਲੈ ਕੇ 1996 ਵਿਚਾਲੇ ਜਨਮੀ ਮਿਲੇਨੀਅਲ ਪੀੜ੍ਹੀ ਅਤੇ 1997 ਤੋਂ ਲੈ ਕੇ 2012 ਵਿਚਾਲੇ ਜਨਮੀ Gen-G ਪੀੜ੍ਹੀ ਦੇ ਨੌਜਵਾਨਾਂ ਵਿਚਾਲੇ ਕਰਾਇਆ ਹੈ। ਇਸ ਸਰਵੇਖਣ ਅਨੁਸਾਰ 65 ਫੀਸਦੀ Gen-G ਅਤੇ 63 ਫੀਸਦੀ ਮਿਲੇਨੀਅਲ ਨੌਜਵਾਨ ਵਾਤਾਵਰਣ ਨੂੰ ਲੈ ਕੇ ਚਿੰਤਤ ਹਨ ਅਤੇ ਟਿਕਾਊ ਉਤਪਾਦਾਂ ਅਤੇ ਸੇਵਾਵਾਂ ਲਈ ਵੱਧ ਕੀਮਤ ਚੁਕਾਉਣ ਨੂੰ ਵੀ ਤਿਆਰ ਹਨ।

ਰਿਪੋਰਟ ਕਹਿੰਦੀ ਹੈ ਕਿ 23 ਫੀਸਦੀ Gen-G ਅਤੇ 22 ਫੀਸਦੀ ਮਿਲੇਨੀਅਲ ਨੌਜਵਾਨਾਂ ਨੇ ਕਿਸੇ ਕੰਪਨੀ ਦੀਆਂ ਵਾਤਾਵਰਣੀ ਨੀਤੀਆਂ ਦੀ ਜਾਣਕਾਰੀ ਲੈਣ ਤੋਂ ਬਾਅਦ ਹੀ ਨੌਕਰੀ ਦੀ ਪੇਸ਼ਕਸ਼ ਸਵੀਕਾਰ ਕੀਤੀ। ਇਸ ਤੋਂ ਇਲਾਵਾ 17 ਫੀਸਦੀ Gen-G ਅਤੇ 19 ਫੀਸਦੀ ਮਿਲੇਨੀਅਲ ਨੌਜਵਾਨ ਪਹਿਲਾਂ ਹੀ ਇਲੈਕਟ੍ਰਿਕ ਅਤੇ ਹਾਈਬ੍ਰਿਡ ਵਾਹਨ ਖਰੀਦ ਚੁੱਕੇ ਹਨ ਜਦੋਂ ਕਿ 45 ਫੀਸਦੀ ਨੌਜਵਾਨ ਭਵਿੱਖ 'ਚ ਅਜਿਹਾ ਕਰਨ ਦੀ ਯੋਜਨਾ ਬਣਾ ਰਹੇ ਹਨ। ਟਿਕਾਊ ਜੀਵਨਸ਼ੈਲੀ ਦੀ ਦਿਸ਼ਾ 'ਚ ਕਦਮ ਵਧਾਉਂਦੇ ਹੋਏ 26 ਫੀਸਦੀ Gen-G ਅਤੇ 27 ਫੀਸਦੀ ਮਿਲੇਨੀਅਲ ਨੌਜਵਾਨਾਂ ਨੇ ਆਪਣੇ ਘਰ 'ਚ ਸੌਰ ਪੈਨਲ ਵਰਗੀਆਂ ਵਾਤਾਵਰਣ ਅਨੁਕੂਲ ਤਕਨੀਕਾਂ ਲਗਾਈਆਂ ਹਨ। ਕੇਈਪੀ ਇੰਜੀਨੀਅਰਿੰਗ ਦੇ ਪ੍ਰਬੰਧ ਨਿਰਦੇਸ਼ਕ ਮਾਲੂ ਕਾਂਬਲੇ ਨੇ ਕਿਹਾ ਕਿ ਭਾਰਤ ਦੀ ਤਕਨਾਲੋਜੀ ਸਮਰੱਥਾ ਨਾਲ ਲੈੱਸ ਨਵੀਂ ਪੀੜ੍ਹੀ ਸਵੱਛ ਤਕਨਾਲੋਜੀ, ਸਰੋਤਾਂ ਦੇ ਵੱਧ ਤੋਂ ਵੱਧ ਇਸਤੇਮਾਲ ਵਾਲੀ ਸਰਕੂਲਰ ਅਰਥਵਿਵਸਥਾ ਅਤੇ ਕਾਰਪੋਰੇਟ ਜਵਾਬਦੇਹੀ ਨੂੰ ਨਵੀਂ ਦਿਸ਼ਾ ਦੇ ਰਹੀ ਹੈ। ਇਸ ਰੁਝਾਨ ਨਾਲ ਕੰਪਨੀਆਂ ਵੀ ਵਾਤਾਵਰਣ ਅਨੁਕੂਲ ਉਤਪਾਦਾਂ ਦੀ ਪੇਸ਼ਕਸ਼ ਲਈ ਮਜ਼ਬੂਰ ਹੋ ਰਹੀਆਂ ਹਨ। ਇਹ ਸਰਵੇਖਣ 44 ਦੇਸ਼ਾਂ ਦੇ ਕੁੱਲ 23,482 ਨੌਜਵਾਨਾਂ ਦੇ ਵਿਚਾਰਾਂ 'ਤੇ ਆਧਾਰਤ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News