ਦਿੱਲੀ ’ਚ ਵੜਨਾ ਗੈਸ ਚੈਂਬਰ ’ਚ ਵੜਨ ਵਰਗਾ : ਪ੍ਰਿਯੰਕਾ

Thursday, Nov 14, 2024 - 06:46 PM (IST)

ਦਿੱਲੀ ’ਚ ਵੜਨਾ ਗੈਸ ਚੈਂਬਰ ’ਚ ਵੜਨ ਵਰਗਾ : ਪ੍ਰਿਯੰਕਾ

ਨਵੀਂ ਦਿੱਲੀ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੇ ਕੇਰਲ ਦੇ ਵਾਇਨਾਡ ’ਚ ਲੋਕ ਸਭਾ ਉਪ ਚੋਣ ਲਈ ਵੋਟਿੰਗ ਤੋਂ ਬਾਅਦ ਦਿੱਲੀ ਪਰਤਦਿਆਂ ਕਿਹਾ ਕਿ ਰਾਸ਼ਟਰੀ ਰਾਜਧਾਨੀ ’ਚ ਵਾਪਸ ਆਉਣਾ ‘ਗੈਸ ਚੈਂਬਰ’ ਵਿਚ ਵੜਨ ਵਰਗਾ ਹੈ। ਪ੍ਰਿਯੰਕਾ ਵਾਇਨਾਡ ਸੰਸਦੀ ਸੀਟ ਤੋਂ ਚੋਣ ਲੜ ਰਹੀ ਹੈ। ਉਨ੍ਹਾਂ ਨੇ ਸ਼ੁੱਧ ਹਵਾ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਦਿੱਲੀ ਦਾ ਪ੍ਰਦੂਸ਼ਣ ਹਰ ਸਾਲ ਬਦਤਰ ਹੁੰਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਵਾਇਨਾਡ ਤੋਂ ਦਿੱਲੀ ਵਾਪਸ ਆਉਣਾ ਗੈਸ ਚੈਂਬਰ ਵਿਚ ਦਾਖਲ ਹੋਣ ਵਰਗਾ ਸੀ। ਧੁੰਦ ਦੀ ਚਾਦਰ ਆਸਮਾਨ ਤੋਂ ਦੇਖਣ ’ਤੇ ਹੋਰ ਵੀ ਹੈਰਾਨ ਕਰ ਦੇਣ ਵਾਲੀ ਲੱਗਦੀ ਹੈ। ਉਨ੍ਹਾਂ ਮੁਤਾਬਕ ਵਾਇਨਾਡ ’ਚ ਹਵਾ ਸਾਫ ਹੈ ਅਤੇ ਹਵਾ ਦੀ ਗੁਣਵੱਤਾ (ਏ. ਕਿਊ. ਆਈ.) 35 ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਦਿੱਲੀ ਦਾ ਪ੍ਰਦੂਸ਼ਣ ਹਰ ਸਾਲ ਵਧਦਾ ਜਾ ਰਿਹਾ ਹੈ। ਸਾਨੂੰ ਮਿਲ ਕੇ ਸਾਫ ਹਵਾ ਲਈ ਹੱਲ ਲੱਭਣੇ ਚਾਹੀਦੇ ਹਨ।

ਇਹ ਵੀ ਪੜ੍ਹੋ - ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਨੇ ਕਰ 'ਤਾ ਇਹ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News