ਰਿਲਾਇੰਸ ਕੰਪਨੀ ਦੇ ਕਾਮਿਆਂ ਨੂੰ ਦੀਵਾਲੀ ਦਾ ਤੋਹਫ਼ਾ! ਨਹੀਂ ਹੋਵੇਗੀ ਤਨਖ਼ਾਹ ਕਟੌਤੀ, ਮਿਲੇਗਾ ਬੋਨਸ
Monday, Oct 26, 2020 - 06:31 PM (IST)

ਮੁੰਬਈ — ਰਿਲਾਇੰਸ ਸਮੂਹ ਦੇ ਕਾਮਿਆਂ ਨੂੰ ਦੀਵਾਲੀ ਤੋਂ ਪਹਿਲਾਂ ਇੱਕ ਵੱਡਾ ਤੋਹਫਾ ਮਿਲਿਆ ਹੈ। ਕੰਪਨੀ ਨੇ ਤਨਖਾਹ 'ਚ ਕਟੌਤੀ ਦਾ ਫੈਸਲਾ ਵਾਪਸ ਲੈ ਲਿਆ ਹੈ। ਇਸਦੇ ਨਾਲ ਹੀ ਕੰਪਨੀ ਨੇ ਬੋਨਸ ਦਾ ਐਲਾਨ ਵੀ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਹੁਣ ਤੱਕ ਕੱਟੀ ਤਨਖਾਹ ਨੂੰ ਵਾਪਸ ਕਰਨ ਦਾ ਫੈਸਲਾ ਵੀ ਕੀਤਾ ਹੈ। ਕੰਪਨੀ ਦੇ ਇਸ ਫੈਸਲੇ ਨਾਲ ਰਿਲਾਇੰਸ ਗਰੂਪ ਦੇ 3.5 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਲਾਭ ਹੋਵੇਗਾ। ਸੂਤਰਾਂ ਨੇ ਦੱਸਿਆ ਹੈ ਕਿ ਕੰਪਨੀ ਨੇ ਕਰਮਚਾਰੀਆਂ ਨੂੰ ਅਗਲੇ ਸਾਲ ਦੀ ਵੇਰੀਏਬਲ ਤਨਖਾਹ ਵਿਚ 30 ਪ੍ਰਤੀਸ਼ਤ ਪਹਿਲਾਂ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ, ਜਿਸ ਵਿਚ ਕੋਰੋਨਾ ਸਮੇਂ ਦੌਰਾਨ ਕੰਮ ਕਰਨ ਪ੍ਰਤੀ ਸਦਭਾਵਨਾ ਦਿਖਾਉਣ ਵਾਲੇ ਮੁਲਾਜ਼ਮਾਂ ਨੂੰ ਉਤਸ਼ਾਹ ਮਿਲੇਗਾ। ਕੰਪਨੀ ਦਾ ਇਹ ਫੈਸਲਾ ਇਕ ਮਜ਼ਬੂਤ ਸੰਕੇਤ ਹੈ ਕਿ ਦੇਸ਼ ਦੀ ਆਰਥਿਕਤਾ ਕੋਵਿਡ-19 ਦੇ ਭਿਆਨਕ ਹਮਲੇ ਤੋਂ ਠੀਕ ਹੋ ਰਹੀ ਹੈ।
ਇਹ ਵੀ ਪੜ੍ਹੋ : Yes Bank ਦੀਆਂ 50 ਸ਼ਾਖ਼ਾਵਾਂ ਹੋਣਗੀਆਂ ਬੰਦ, ATM ਬਾਰੇ ਵੀ ਹੋ ਸਕਦੈ ਵੱਡਾ ਫ਼ੈਸਲਾ
ਦੱਸ ਦੇਈਏ ਕਿ ਕੰਪਨੀ ਨੇ ਅਪ੍ਰੈਲ ਵਿਚ ਆਪਣੀ ਹਾਈਡਰੋਕਾਰਬਨ ਪੈਟਰੋਲੀਅਮ ਡਿਵੀਜ਼ਨ ਵਿਚ ਦਸ ਤੋਂ 50 ਪ੍ਰਤੀਸ਼ਤ ਤੱਕ ਦੀ ਤਨਖਾਹ ਕਟੌਤੀ ਲਾਗੂ ਕੀਤਾ ਸੀ। ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣੀ ਸਾਰੀ ਤਨਖਾਹ ਛੱਡ ਦਿੱਤੀ ਸੀ। ਕੰਪਨੀ ਨੇ ਨਕਦ ਬੋਨਸ ਅਤੇ ਕੰਮ-ਅਧਾਰਤ ਪ੍ਰੋਤਸਾਹਨ ਦੀ ਅਦਾਇਗੀ ਨੂੰ ਵੀ ਮੁਲਤਵੀ ਕਰ ਦਿੱਤੀ ਸੀ। ਕੰਪਨੀ ਆਮ ਤੌਰ 'ਤੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਇਹ ਭੁਗਤਾਨ ਕਰਦੀ ਹੈ।
ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ 5 ਦੇਸ਼ਾਂ 'ਚ ਮਿਲ ਰਿਹਾ ਹੈ ਭਾਰਤ ਨਾਲੋਂ ਸਸਤਾ ਸੋਨਾ
ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਦਾ ਇਹ ਫੈਸਲਾ ਕਈ ਤਰੀਕਿਆਂ ਨਾਲ ਸਰਕਾਰ ਦੇ ਆਰਥਿਕ ਰਾਹਤ ਪੈਕੇਜ ਦੇ ਸਮਾਨ ਹੈ ਜੋ ਲੋਕਾਂ ਨੂੰ ਖਰਚਣ ਲਈ ਪੈਸੇ ਦੇਵੇਗਾ ਅਤੇ ਆਰਥਿਕਤਾ ਵਿਚ ਮੰਗ ਵਧੇਗੀ। ਕੰਪਨੀ ਦੇ ਫ਼ੈਸਲੇ ਤੋਂ ਉਤਸ਼ਾਹਤ ਹੋ ਕੇ ਹੋਰ ਕੰਪਨੀਆਂ ਵੀ ਅਜਿਹਾ ਹੀ ਫੈਸਲਾ ਲੈ ਸਕਦੀਆਂ ਹਨ।
ਇਹ ਵੀ ਪੜ੍ਹੋ : ਸਰਕਾਰੀ ਕੰਪਨੀਆਂ ਨੂੰ ਵੇਚਣ ਦੀ ਤਿਆਰੀ 'ਚ ਕੇਂਦਰ ਸਰਕਾਰ, ਨੀਤੀ ਆਯੋਗ ਬਣਾ ਰਿਹੈ ਸੂਚੀ