ਦਰਦਨਾਕ ਹਾਦਸਾ : ਕਰਮਚਾਰੀਆਂ ਨੂੰ ਦਫ਼ਤਰ ਲਿਜਾ ਰਹੇ ਵਾਹਨ ''ਚ ਲੱਗੀ ਅੱਗ, ਚਾਰ ਦੀ ਮੌਤ

Wednesday, Mar 19, 2025 - 10:12 AM (IST)

ਦਰਦਨਾਕ ਹਾਦਸਾ : ਕਰਮਚਾਰੀਆਂ ਨੂੰ ਦਫ਼ਤਰ ਲਿਜਾ ਰਹੇ ਵਾਹਨ ''ਚ ਲੱਗੀ ਅੱਗ, ਚਾਰ ਦੀ ਮੌਤ

ਪੁਣੇ- ਪੁਣੇ ਕੋਲ ਬੁੱਧਵਾਰ ਸਵੇਰੇ ਇਕ ਨਿੱਜੀ ਕੰਪਨੀ ਦੇ ਕਰਮਚਾਰੀਆਂ ਨੂੰ ਲਿਜਾ ਰਹੇ ਵਾਹਨ 'ਚ ਅੱਗ ਲੱਗ ਗਈ, ਜਿਸ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ਪਿੰਪਰੀ ਚਿੰਚਵਡ ਇਲਾਕੇ ਦੇ ਹਿੰਜੇਵਾੜੀ 'ਚ ਹੋਈ। ਹਿੰਜੇਵਾੜੀ ਦੇ ਪੁਲਸ ਡਿਪਟੀ ਕਮਿਸ਼ਨ ਵਿਸ਼ਾਲ ਗਾਇਕਵਾਡ ਨੇ ਦੱਸਿਆ ਕਿ ਟੈਂਪੂ ਟਰੈਵਲਰ ਨਿੱਜੀ ਕੰਪਨੀ ਦੇ ਕੁਝ ਕਰਮਚਾਰੀਆਂ ਨੂੰ ਉਨ੍ਹਾਂ ਦੇ ਦਫ਼ਤਰ ਲਿਜਾ ਰਿਹਾ ਸੀ।

ਉਨ੍ਹਾਂ ਕਿਹਾ ਕਿ ਜਦੋਂ ਵਾਹਨ 'ਡਸਾਲਟ ਸਿਸਟਮ' ਕੋਲ ਪਹੁੰਚਿਆ ਤਾਂ ਉਸ 'ਚ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਡਰਾਈਵਰ ਨੇ ਵਾਹਨ ਦੀ ਸਪੀਡ ਹੌਲੀ ਕਰ ਦਿੱਤੀ। ਉਨ੍ਹਾਂ ਕਿਹਾ,''ਕੁਝ ਕਰਮਚਾਰੀ ਤਾਂ ਬਾਹਰ ਨਿਕਲ ਗਏ ਪਰ ਉਨ੍ਹਾਂ ਦੇ ਚਾਰ ਸਹਿਕਰਮੀ ਅਜਿਹਾ ਨਹੀਂ ਕਰ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਵਾਹਨ 'ਚੋਂ ਕੱਢਿਆ ਜਾ ਰਿਹਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News