Fair & Lovely ਨੂੰ ਨੀਵਾਂ ਨਹੀਂ ਦਿਖਾਉਂਦਾ Emami ਦਾ ਟੀ.ਵੀ. ਵਿਗਿਆਪਨ : DHC

Thursday, Apr 04, 2019 - 05:33 PM (IST)

Fair & Lovely ਨੂੰ ਨੀਵਾਂ ਨਹੀਂ ਦਿਖਾਉਂਦਾ Emami ਦਾ ਟੀ.ਵੀ. ਵਿਗਿਆਪਨ : DHC

ਨਵੀਂ ਦਿੱਲੀ — ਦਿੱਲੀ ਹਾਈ ਕੋਰਟ ਨੇ ਇਮਾਮੀ ਦੀ ਮਰਦਾਂ ਦੀ ਚਮੜੀ ਨਿਖਾਰਨ ਵਾਲੀ ਕੰਪਨੀ ਕ੍ਰੀਮ ਦੇ ਟੈਲੀਵਿਜ਼ਨ ਵਿਗਿਆਪਨ ਬਾਰੇ 'ਚ ਕਿਹਾ ਹੈ ਕਿ ਇਹ ਹਿੰਦੁਸਤਾਨ ਯੂਨਿਲੀਵਰ ਦੇ ਉਤਪਾਦ Fair & Lovely ਨੂੰ ਨੀਵਾਂ ਨਹੀਂ ਦਿਖਾਉਂਦਾ ਹੈ। ਜਸਟਿਸ ਜਯੰਤ ਨਾਥ ਨੇ ਆਪਣੇ ਫੈਸਲੇ ਵਿਚ ਕਿਹਾ, ' ਪਹਿਲੀ ਨਜ਼ਰੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਮਾਮੀ ਦਾ ਟੈਲੀਵਿਜ਼ਨ ਵਿਗਿਆਪਨ ਹਿੰਦੁਸਤਾਨ ਯੂਨਿਲੀਵਰ ਦੇ ਉਤਪਾਦਾਂ ਨੂੰ ਨੀਵਾਂ ਦਿਖਾਉਂਦਾ ਹੈ। ਉਨ੍ਹਾਂ ਨੇ ਕਿਹਾ,  'ਮੈਂ ਇਹ ਮੰਨਦਾ ਹਾਂ ਕਿ ਹਿੰਦੁਸਤਾਨ ਯੂਨਿਲੀਵਰ ਵਲੋਂ ਖੜ੍ਹੇ ਕੀਤੇ ਸੀਨੀਅਰ ਐਡਵੋਕੇਟ ਦੇ ਦੋਸ਼ਾਂ ਵਿਚ ਕੋਈ ਦਮ ਨਹੀਂ ਦਿਖਦਾ ਹੈ। ਪਹਿਲੀ ਨਜ਼ਰ 'ਚ ਇਹ ਨਹੀਂ ਮੰਨਿਆ ਜਾ ਸਕਦਾ ਕਿ ਟੈਲੀਵਿਜ਼ਨ ਵਿਗਿਆਪਨ ਸ਼ਿਕਾਇਤਕਰਤਾ ਦੇ ਉਤਪਾਦਾਂ ਨੂੰ ਨੀਵਾਂ ਦਿਖਾਉਂਦਾ ਹੈ।' 

ਜ਼ਿਕਰਯੋਗ ਹੈ ਕਿ ਹਿੰਦੁਸਤਾਨ ਯੂਨਿਲੀਵਰ ਨੇ ਇਸ ਵਿਗਿਆਪਨ ਦਾ ਟੀ.ਵੀ. ਪ੍ਰਸਾਰਨ ਰੋਕਣ ਲਈ ਅਦਾਲਤ ਵਿਚ ਅੰਤਰਿਮ ਅਰਜ਼ੀ ਦਿੱਤੀ ਸੀ। HUL ਦੀ ਮੁੱਖ ਪਟੀਸ਼ਨ ਵਿਚ ਇਮਾਮੀ ਦੇ ਖਿਲਾਫ ਟ੍ਰੇਡ ਮਾਰਕ ਕਾਨੂੰਨ ਦਾ ਉਲੰਘਣ ਕਰਨ ਅਤੇ ਬਜ਼ਾਰ ਵਿਚ ਅਣਉਚਿਤ ਵਿਵਹਾਰ ਕਰਨ ਦਾ ਦੋਸ਼ ਹੈ। ਹਿੰਦੁਸਤਾਨ ਯੂਨਿਲੀਵਰ ਨੇ ਇਮਾਮੀ ਦੇ ਫੇਅਰ ਐਂਡ ਹੈਂਡਸਮ(Fair & Handsome) ਕ੍ਰੀਮ ਦੇ ਵਿਗਿਆਪਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਕੰਪਨੀ ਦਾ ਦੋਸ਼ ਸੀ ਕਿ ਇਹ ਵਿਗਿਆਪਨ ਉਸਦੇ ਫੇਅਰ ਐਂਡ ਲਵਲੀ ਕ੍ਰੀਮ ਨੂੰ ਨੀਵਾਂ ਦਿਖਾਉਂਦਾ ਹੈ। ਮੁੱਖ ਪਟੀਸ਼ਨ 'ਤੇ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ।


Related News