''Elon Musk'' ਨੇ ਠੱਗ ਲਈ ਭਾਰਤੀ ਔਰਤ ! ਲੁੱਟ ਲਿਆ 16 ਲੱਖ, ਹੈਰਾਨ ਕਰੇਗਾ ਪੂਰਾ ਮਾਮਲਾ
Saturday, Jan 24, 2026 - 05:02 PM (IST)
ਨੈਸ਼ਨਲ ਡੈਸਕ- ਮੁੰਬਈ ਤੋਂ ਸਾਈਬਰ ਠੱਗੀ ਦਾ ਇਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਈਬਰ ਅਪਰਾਧੀਆਂ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੈਸਲਾ ਦੇ ਸੀਈਓ ਐਲਨ ਮਸਕ ਦਾ ਨਾਂ ਵਰਤ ਕੇ ਇਕ ਔਰਤ ਨੂੰ 16.34 ਲੱਖ ਰੁਪਏ ਦਾ ਚੂਨਾ ਲਗਾਇਆ ਹੈ। ਠੱਗਾਂ ਨੇ ਔਰਤ ਨੂੰ ਅਮਰੀਕਾ ਲਿਜਾਣ ਅਤੇ ਉੱਥੇ ਸੁਨਹਿਰੀ ਭਵਿੱਖ ਦੇਣ ਦਾ ਲਾਲਚ ਦਿੱਤਾ ਸੀ।
ਸੋਸ਼ਲ ਮੀਡੀਆ ਰਾਹੀਂ ਬਣਾਇਆ ਸ਼ਿਕਾਰ
ਮੁਲਜ਼ਮ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' (ਪੁਰਾਣਾ ਟਵਿੱਟਰ) 'ਤੇ ਔਰਤ ਨਾਲ ਸੰਪਰਕ ਕੀਤਾ ਅਤੇ ਆਪਣੀ ਪਛਾਣ ਐਲਨ ਮਸਕ ਵਜੋਂ ਦੱਸੀ। ਇਸ ਤੋਂ ਬਾਅਦ ਔਰਤ ਨੂੰ ਇਕ ਖਾਸ ਐਪ ਇੰਸਟਾਲ ਕਰਨ ਲਈ ਕਿਹਾ ਗਿਆ, ਜਿਸ ਰਾਹੀਂ ਉਨ੍ਹਾਂ ਵਿਚਕਾਰ ਗੱਲਬਾਤ ਸ਼ੁਰੂ ਹੋਈ। ਠੱਗ ਨੇ ਔਰਤ ਨੂੰ ਆਪਣੇ ਝਾਂਸੇ 'ਚ ਲੈ ਕੇ ਅਮਰੀਕਾ ਬੁਲਾਉਣ ਦਾ ਵਾਅਦਾ ਕੀਤਾ।
ਵੀਜ਼ਾ ਅਤੇ ਟਿਕਟਾਂ ਦੇ ਨਾਂ 'ਤੇ ਵਸੂਲੇ ਲੱਖਾਂ ਰੁਪਏ
ਠੱਗ ਨੇ ਔਰਤ ਨੂੰ ਵੀਜ਼ਾ ਅਤੇ ਹਵਾਈ ਟਿਕਟਾਂ ਦੇ ਇੰਤਜ਼ਾਮ ਲਈ 'ਜੇਮਸ' ਨਾਮ ਦੇ ਵਿਅਕਤੀ ਨਾਲ ਗੱਲ ਕਰਨ ਲਈ ਕਿਹਾ। ਜੇਮਸ ਨੇ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਦਾਅਵਾ ਕਰਦਿਆਂ ਔਰਤ ਤੋਂ ਵਾਰ-ਵਾਰ ਪੈਸਿਆਂ ਦੀ ਮੰਗ ਕੀਤੀ ਅਤੇ ਉਸ ਨੂੰ ਐਮਾਜ਼ੋਨ ਗਿਫਟ ਕਾਰਡ ਖਰੀਦ ਕੇ ਉਨ੍ਹਾਂ ਦੇ ਕੋਡ ਸਾਂਝੇ ਕਰਨ ਲਈ ਕਿਹਾ। ਇਹ ਧੋਖਾਧੜੀ ਅਕਤੂਬਰ 2025 ਤੋਂ ਜਨਵਰੀ 2026 ਦੇ ਵਿਚਕਾਰ ਹੋਈ।
ਇੰਝ ਹੋਇਆ ਧੋਖਾਧੜੀ ਦਾ ਖੁਲਾਸਾ
ਜਦੋਂ ਮੁਲਜ਼ਮ ਜੇਮਸ ਨੇ 2 ਲੱਖ ਰੁਪਏ ਦੀ ਵਾਧੂ ਮੰਗ ਕੀਤੀ ਤਾਂ ਔਰਤ ਨੂੰ ਸ਼ੱਕ ਹੋ ਗਿਆ। ਇਸੇ ਦੌਰਾਨ ਐਲਨ ਮਸਕ ਬਣ ਕੇ ਗੱਲ ਕਰ ਰਹੇ ਵਿਅਕਤੀ ਨੇ ਔਰਤ ਨੂੰ ਬਲਾਕ ਕਰ ਦਿੱਤਾ। ਪੀੜਤਾ ਨੇ ਤੁਰੰਤ ਆਪਣੇ ਮਾਪਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਦੀ ਸਲਾਹ 'ਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਮੁੰਬਈ ਦੇ ਈਸਟ ਰੀਜਨ ਸਾਈਬਰ ਪੁਲਸ ਸਟੇਸ਼ਨ 'ਚ 20 ਜਨਵਰੀ ਨੂੰ ਅਣਪਛਾਤੇ ਵਿਅਕਤੀਆਂ ਖਿਲਾਫ ਧੋਖਾਧੜੀ ਅਤੇ ਪਛਾਣ ਦੀ ਗਲਤ ਵਰਤੋਂ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
