ਅਹਿਮ ਖ਼ਬਰ : 10 ਨਵੰਬਰ ਨੂੰ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬਿਜਲੀ

Saturday, Nov 09, 2024 - 11:55 AM (IST)

ਅਹਿਮ ਖ਼ਬਰ : 10 ਨਵੰਬਰ ਨੂੰ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬਿਜਲੀ

ਹਮੀਰਪੁਰ - ਬਿਜਲੀ ਸਬ-ਡਵੀਜ਼ਨ-2 ਹਮੀਰਪੁਰ ਵਿਖੇ 10 ਨਵੰਬਰ ਨੂੰ ਮੋਹੀ, ਬੜੂ, ਪੋਲੀਟੈਕਨਿਕ ਕਾਲਜ, ਇੰਡਸਟਰੀਅਲ ਏਰੀਆ, ਬੜੋਹਾ, ਜਾਮਲੀ, ਕਠਲ, ਪੁਲਸ ਲਾਈਨ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਲਾਈਨਾਂ ਦੀ ਜ਼ਰੂਰੀ ਮੁਰੰਮਤ ਅਤੇ ਦਰਖਤਾਂ ਦੀ ਕਟਾਈ ਸਬੰਧੀ ਭਲਕੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਸਹਾਇਕ ਇੰਜੀਨੀਅਰ ਸੌਰਭ ਰਾਏ ਨੇ ਇਸ ਦੌਰਾਨ ਸਮੂਹ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ - CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ

ਦੱਸ ਦੇਈਏ ਕਿ ਬੀਤੇ ਦਿਨ ਵੀ ਮਹਾਂਨਗਰ ਦੇ ਅੰਬਾਲਾ ਰੋਡ 'ਤੇ ਸਥਿਤ ਪਾਵਰ ਹਾਊਸ ਇਲਾਕੇ ਦੇ ਕਈ ਇਲਾਕਿਆਂ 'ਚ 10 ਘੰਟੇ ਬਿਜਲੀ ਦੀ ਸਪਲਾਈ ਠੱਪ ਰੱਖੀ ਗਈ। ਬਿਜਲੀ ਬੰਦ ਹੋਣ ਕਾਰਨ 30 ਹਜ਼ਾਰ ਤੋਂ ਵੱਧ ਦੀ ਆਬਾਦੀ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਆਈ, ਜਿਸ ਕਾਰਨ ਨਗਰ ਨਿਗਮ ਦੇ ਟੈਂਕਰ ਤੋਂ ਪਾਣੀ ਦਾ ਪ੍ਰਬੰਧ ਕੀਤਾ ਗਿਆ।

ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News