ਲੱਗਣਗੇ ਸਮਾਰਟ ਮੀਟਰ, ਹਾਈਟੈੱਕ ਹੋਣਗੀਆਂ ਬਿਜਲੀ ਦੀਆਂ ਲਾਈਨਾਂ

Saturday, Feb 15, 2025 - 10:41 AM (IST)

ਲੱਗਣਗੇ ਸਮਾਰਟ ਮੀਟਰ, ਹਾਈਟੈੱਕ ਹੋਣਗੀਆਂ ਬਿਜਲੀ ਦੀਆਂ ਲਾਈਨਾਂ

ਹਰਿਆਣਾ ਡੈਸਕ- ਹਰਿਆਣਾ ਵਾਸੀਆਂ ਲਈ ਚੰਗੀ ਖ਼ਬਰ ਹੈ। ਹਰਿਆਣਾ ਦੇ ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੁਧਾਰੀ ਗਈ ਵੰਡ ਖੇਤਰ ਯੋਜਨਾ (Revamped Distribution Sector Scheme) ਤਹਿਤ ਹਰਿਆਣਾ ਸੂਬੇ ਨੂੰ ਬਿਜਲੀ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ 6779 ਕਰੋੜ ਰੁਪਏ ਦੀ ਮਨਜ਼ੂਰੀ ਪ੍ਰਦਾਨ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਗੁਰੂਗ੍ਰਾਮ ਅਤੇ ਫਰੀਦਾਬਾਦ ਜ਼ਿਲ੍ਹਿਆਂ ਲਈ ਸਿਸਟਮ ਆਧੁਨਿਕੀਕਰਨ ਅਤੇ ਸਮਾਰਟ ਮੀਟਰ ਵੰਡ ਲਈ 3,638.21 ਕਰੋੜ ਰੁਪਏ ਦੇ ਕੰਮਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਘਰ-ਘਰ ਲੱਗਣਗੇ ਪ੍ਰੀਪੇਡ ਸਮਾਰਟ ਮੀਟਰ, ਇਸ ਤਰ੍ਹਾਂ ਹੋਣਗੇ ਰੀਚਾਰਜ

ਜ਼ਿਕਰਯੋਗ ਹੈ ਕਿ ਸੁਧਾਰੀ ਗਈ ਵੰਡ ਖੇਤਰ ਯੋਜਨਾ (RDSS) ਭਾਰਤ ਸਰਕਾਰ ਦੀ ਇਕ ਪਹਿਲ ਹੈ, ਜਿਸ ਦਾ ਉਦੇਸ਼ ਬਿਜਲੀ ਵੰਡ ਖੇਤਰ ਦੀ ਵਿੱਤੀ ਸਮਰੱਥਾ ਅਤੇ ਪਰਿਚਾਲਨ ਸਮਰੱਥਾ ਨੂੰ ਵਧਾਉਣਾ ਹੈ। ਉੱਥੇ ਹੀ ਅਨਿਲ ਵਿਜ ਨੇ ਦੱਸਿਆ ਕਿ ਇਸ ਵਿਚ ਸਮਾਰਟ ਮੀਟਰਿੰਗ ਦੇ ਕੰਮਾਂ ਲਈ ਟੈਂਡਰ ਮੰਗਣਾ ਅਤੇ ਪ੍ਰੀਪੇਡ ਸਮਾਰਟ ਮੀਟਰਾਂ ਦੀ ਸਥਾਪਨਾ ਸ਼ੁਰੂ ਕਰਨਾ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ- CM ਨੂੰ ਵਾਇਰਲ ਇਨਫੈਕਸ਼ਨ, ਘਰ 'ਚ ਹੋਏ 'ਆਈਸੋਲੇਟ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News