ਮਹਿੰਗੀ ਹੋਈ ਬਿਜਲੀ, ਜਾਰੀ ਹੋਈਆਂ ਨਵੀਆਂ ਦਰਾਂ
Wednesday, Apr 02, 2025 - 11:18 AM (IST)

ਚੰਡੀਗੜ੍ਹ- ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (HERC) ਨੇ 2025-26 ਲਈ ਨਵੇਂ ਬਿਜਲੀ ਦਰਾਂ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਘਰੇਲੂ ਅਤੇ ਉਦਯੋਗਿਕ ਸ਼੍ਰੇਣੀਆਂ ਲਈ ਦਰਾਂ 'ਚ ਪਿਛਲੇ ਸਾਲ ਦੇ ਮੁਕਾਬਲੇ 20 ਤੋਂ 30 ਪੈਸੇ ਪ੍ਰਤੀ ਕਿਲੋਵਾਟ/KVAH ਦਾ ਵਾਧਾ ਕੀਤਾ ਗਿਆ ਹੈ। HERC ਦਾ ਹੁਕਮ ਮੰਗਲਵਾਰ ਦੇਰ ਰਾਤ ਜਾਰੀ ਕੀਤਾ ਗਿਆ ਸੀ। HERC ਨੇ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 'ਚ 20 ਪੈਸੇ ਪ੍ਰਤੀ ਕਿਲੋਵਾਟ ਦਾ ਵਾਧਾ ਕੀਤਾ ਹੈ। 0 ਤੋਂ 50 ਯੂਨਿਟ ਦੇ ਸਲੈਬ ਵਿਚ ਦਰ 2 ਰੁਪਏ ਪ੍ਰਤੀ ਕਿਲੋਵਾਟ ਤੋਂ ਵਧਾ ਕੇ 2.20 ਰੁਪਏ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- Income Tax ਨੇ ਮਜ਼ਦੂਰ ਨੂੰ ਭੇਜਿਆ 11 ਕਰੋੜ ਦਾ ਨੋਟਿਸ, ਵੇਖ ਕੇ ਰਹਿ ਗਿਆ ਦੰਗ
ਇਸੇ ਤਰ੍ਹਾਂ 51-100 ਯੂਨਿਟ ਸਲੈਬ ਵਿਚ ਵੀ ਦਰ 2.50 ਰੁਪਏ ਪ੍ਰਤੀ ਕਿਲੋਵਾਟ ਤੋਂ ਵਧਾ ਕੇ 2.70 ਰੁਪਏ ਕਰ ਦਿੱਤੀ ਗਈ ਹੈ। ਪ੍ਰਤੀ ਮਹੀਨਾ 100 ਯੂਨਿਟ ਤੋਂ ਵੱਧ ਦੀ ਖਪਤ ਵਾਲੇ ਖਪਤਕਾਰਾਂ ਨੂੰ ਹੁਣ 0 ਤੋਂ 150 ਯੂਨਿਟ ਦੇ ਸਲੈਬ ਵਿਚ 2.75 ਰੁਪਏ ਦੀ ਬਜਾਏ 2.95 ਰੁਪਏ ਪ੍ਰਤੀ ਕਿਲੋਵਾਟ ਦਾ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ ਦੋ ਤਰ੍ਹਾਂ ਦੀ ਚਾਰਜ ਵਿਵਸਥਾ ਸ਼ੁਰੂ ਕੀਤੀ ਗਈ ਹੈ, ਜਿਸ 'ਚ 300 ਯੂਨਿਟ ਤੱਕ ਮਹੀਨਾਵਾਰ ਬਿਜਲੀ ਦੀ ਖਪਤ ਵਾਲੇ ਘਰੇਲੂ ਖਪਤਕਾਰਾਂ 'ਤੇ ਕੋਈ ਤੈਅ ਚਾਰਜ ਨਹੀਂ ਲਗਾਇਆ ਜਾਵੇਗਾ। ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਸ਼੍ਰੇਣੀ-1 ਘਰੇਲੂ ਖਪਤਕਾਰਾਂ ਲਈ ਚਾਰਜ ਅਜੇ ਵੀ ਗੁਆਂਢੀ ਸੂਬਿਆਂ ਦੇ ਮੁਕਾਬਲੇ ਸਭ ਤੋਂ ਘੱਟ ਹੈ। ਇਸ ਦਰਮਿਆਨ 151-300 ਯੂਨਿਟ ਦੇ ਸਲੈਬ ਲਈ ਦਰ 5.25 ਰੁਪਏ, 301 ਤੋਂ 500 ਯੂਨਿਟ ਲਈ ਇਹ 6.45 ਰੁਪਏ ਅਤੇ 500 ਯੂਨਿਟ ਤੋਂ ਵੱਧ ਦੀ ਖਪਤ ਲਈ 7.10 ਰੁਪਏ ਪ੍ਰਤੀ ਕਿਲੋਵਾਟ ਹੋਵੇਗੀ।
ਇਹ ਵੀ ਪੜ੍ਹੋ- CM ਨਾਇਬ ਸਿੰਘ ਸੈਣੀ ਨੇ ਮਾਤਾ ਮਨਸਾ ਦੇਵੀ ਮੰਦਰ 'ਚ ਕੀਤੀ ਪ੍ਰਾਰਥਨਾ
HERC ਨੇ ਪੰਜ ਕਿਲੋਵਾਟ ਤੋਂ ਵੱਧ ਲੋਡ ਵਾਲੇ ਖਪਤਕਾਰਾਂ ਲਈ ਇਕ ਨਵੀਂ ਸ਼੍ਰੇਣੀ ਵੀ ਬਣਾਈ ਹੈ। 0 ਤੋਂ 500 ਯੂਨਿਟ ਸਲੈਬ ਲਈ 6.50 ਰੁਪਏ ਪ੍ਰਤੀ ਕਿਲੋਵਾਟ, 501 ਤੋਂ 1,000 ਯੂਨਿਟਾਂ ਲਈ 7.15 ਰੁਪਏ ਅਤੇ 1,000 ਤੋਂ ਵੱਧ ਯੂਨਿਟਾਂ ਲਈ 7.50 ਰੁਪਏ ਪ੍ਰਤੀ ਕਿਲੋਵਾਟ ਹੋਵੇਗੀ। ਇਸ ਤੋਂ ਇਲਾਵਾ 301 ਤੋਂ 500 ਅਤੇ 500 ਤੋਂ ਵੱਧ ਯੂਨਿਟਾਂ 'ਤੇ 50 ਰੁਪਏ ਪ੍ਰਤੀ ਕਿਲੋਵਾਟ ਦਾ ਫਿਕਸ ਚਾਰਜ ਲਗਾਇਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e