ਕਾਂਗਰਸ ’ਚ ਵਧੇਰੇ ਅਹੁਦਿਆਂ ਲਈ ਚੋਣਾਂ ਜ਼ਰੂਰੀ : ਥਰੂਰ
Tuesday, Sep 10, 2019 - 10:56 PM (IST)

ਨਵੀਂ ਦਿੱਲੀ – ਕਾਂਗਰਸ ਦੇ ਇਕ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਵਰਕਿੰਗ ਕਮੇਟੀ ਸਮੇਤ ਪਾਰਟੀ ਵਿਚ ਵਧੇਰੇ ਅਹੁਦਿਆਂ ਲਈ ਚੋਣਾਂ ਜ਼ਰੂਰੀ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਜਲਦੀ ਹੀ ਪਾਰਟੀ ਅੰਦਰ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਕ ਇੰਟਰਵਿਊ ਦੌਰਾਨ ਥਰੂਰ ਨੇ ਕਿਹਾ ਕਿ ਇਸ ਨਾਲ ਭਵਿੱਖ ਦੇ ਆਗੂਆਂ ਨੂੰ ਸਫਲਤਾਪੂਰਵਕ ਕੰਮ ਕਰਨ ਵਿਚ ਮਦਦ ਿਮਲੇਗੀ ਅਤੇ ਪਾਰਟੀ ਅੰਦਰ ਨਵੀਂ ਊਰਜਾ ਦਾ ਸੰਚਾਰ ਹੋਵੇਗਾ।