ਹੈਵਾਨੀਅਤ ਦੀ ਹੱਦ : ਮੂੰਹ 'ਚ ਮਿੱਟੀ ਭਰ 70 ਸਾਲਾ ਬਜ਼ੁਰਗ ਬੀਬੀ ਨਾਲ ਜਬਰ ਜ਼ਿਨਾਹ, ਫਿਰ ਦਿੱਤੀ ਦਰਦਨਾਕ ਮੌਤ

Thursday, Nov 19, 2020 - 05:10 PM (IST)

ਹੈਵਾਨੀਅਤ ਦੀ ਹੱਦ : ਮੂੰਹ 'ਚ ਮਿੱਟੀ ਭਰ 70 ਸਾਲਾ ਬਜ਼ੁਰਗ ਬੀਬੀ ਨਾਲ ਜਬਰ ਜ਼ਿਨਾਹ, ਫਿਰ ਦਿੱਤੀ ਦਰਦਨਾਕ ਮੌਤ

ਵਿਦਿਸ਼ਾ- ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 70 ਸਾਲਾ ਬਜ਼ੁਰਗ ਜਨਾਨੀ ਨੂੰ ਕੁਝ ਦਰਿੰਦਿਆਂ ਨੇ ਹਵਸ ਦਾ ਸ਼ਿਕਾਰ ਬਣਾਇਆ ਅਤੇ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਨਾਨੀ ਦੇ ਮੂੰਹ 'ਚ ਮਿੱਟੀ ਭਰੀ ਗਈ ਅਤੇ ਉਸ ਦੇ ਪ੍ਰਾਈਵੇਟ ਪਾਰਟ 'ਚ ਡੰਡੇ ਨਾਲ ਵਾਰ ਕੀਤੇ ਗਏ। ਘਟਨਾ ਦੀ ਸੂਚਨਾ ਤੋਂ ਬਾਅਦ ਗਿਆਰਸਪੁਰ ਥਾਣਾ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

ਜਾਣਕਾਰੀ ਅਨੁਸਾਰ ਵਿਦਿਸ਼ਾ ਦੇ ਗਿਆਰਸਪੁਰ ਥਾਣਾ ਇਲਾਕੇ ਦੇ ਓਲੀਂਜਾ ਪਿੰਡ 'ਚ 70 ਸਾਲਾ ਕਲਾਬਾਈ ਕੁਸ਼ਵਾਹਾ ਬਜ਼ੁਰਗ ਜਨਾਨੀ ਖੇਤ ਦੀ ਰੱਖਵਾਲੀ ਕਰਦੀ ਸੀ। ਬੁੱਧਵਾਰ ਦੇਰ ਰਾਤ ਵੀ ਉਹ ਇਕੱਲੀ ਸੀ। ਇਸ ਦੌਰਾਨ ਉਸ ਨੂੰ ਕੁਝ ਦਰਿੰਦਿਆਂ ਨੇ ਹਵਸ ਦਾ ਸ਼ਿਕਾਰ ਬਣਾਇਆ। ਜਨਾਨੀ ਦੀ ਲਾਸ਼ ਖੇਤ 'ਚ ਮਿਲੀ ਹੈ। ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਜਨਾਨੀ ਨਾਲ ਜਬਰ ਜ਼ਿਨਾਹ ਕੀਤਾ ਗਿਆ ਅਤੇ ਬਾਅਦ 'ਚ ਕਤਲ ਕਰ ਦਿੱਤਾ ਗਿਆ। ਇਸ ਸਨਸਨੀਖੇਜ ਵਾਰਦਾਤ ਤੋਂ ਬਾਅਦ ਇਲਾਕੇ 'ਚ ਡਰ ਦਾ ਮਾਹੌਲ ਹੈ।

PunjabKesari

ਇਹ ਵੀ ਪੜ੍ਹੋ : 76 ਲਾਪਤਾ ਬੱਚਿਆਂ ਨੂੰ ਲੱਭਣ ਵਾਲੀ ਦਿੱਲੀ ਪੁਲਸ ਦੀ ਹੈੱਡ ਕਾਂਸਟੇਬਲ ਨੂੰ ਸਮੇਂ ਤੋਂ ਪਹਿਲਾਂ ਮਿਲੀ ਤਰੱਕੀ


author

DIsha

Content Editor

Related News