ਇੰਜੀਨੀਅਰਜ਼ ਇੰਡੀਆ ਲਿਮਟਿਡ 'ਚ ਨਿਕਲੀ ਬੰਪਰ ਭਰਤੀ, ਜਾਣੋ ਪੂਰਾ ਵੇਰਵਾ

Saturday, Nov 23, 2024 - 09:37 AM (IST)

ਇੰਜੀਨੀਅਰਜ਼ ਇੰਡੀਆ ਲਿਮਟਿਡ 'ਚ ਨਿਕਲੀ ਬੰਪਰ ਭਰਤੀ, ਜਾਣੋ ਪੂਰਾ ਵੇਰਵਾ

ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਇੰਜੀਨੀਅਰਜ਼ ਇੰਡੀਆ ਲਿਮਟਿਡ (EIL) 'ਚ ਭਰਤੀ ਨਿਕਲੀ ਹੈ। ਇੱਥੇ ਇੰਜੀਨੀਅਰ, ਡਿਪਟੀ ਇੰਜੀਨੀਅਰ ਅਤੇ ਮੈਨੇਜਰ ਸਮੇਤ ਵੱਖ-ਵੱਖ ਅਹੁਦਿਆਂ 'ਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਜਿਸ 'ਚ 19 ਨਵੰਬਰ ਤੋਂ ਅਧਿਕਾਰਤ ਵੈੱਬਸਾਈਟ 'ਤੇ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਭਰਤੀ ਵਿਚ ਉਮੀਦਵਾਰ ਆਖ਼ਰੀ ਤਾਰੀਖ਼ 2 ਦਸੰਬਰ 2024 ਤੱਕ ਫਾਰਮ ਭਰ ਸਕਦੇ ਹਨ। 

ਭਰਤੀ ਡਿਟੇਲ

ਇੰਜੀਨੀਅਰਜ਼ ਇੰਡੀਆ ਲਿਮਟਿਡ ਭਾਰਤ ਸਰਕਾਰ ਦਾ ਇਕ ਜਨਤਕ ਖੇਤਰ ਦਾ ਅਦਾਰਾ ਹੈ ਜੋ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧੀਨ ਹੈ। ਇਸ ਦੀ ਸਥਾਪਨਾ 1965 'ਚ ਪੈਟਰੋਲੀਅਮ ਰਿਫਾਇਨਰੀ ਪਲਾਂਟਾਂ ਨੂੰ ਇੰਜੀਨੀਅਰਿੰਗ ਅਤੇ ਹੋਰ ਤਕਨੀਕੀ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਇਹ ਨੌਕਰੀ ਪ੍ਰਾਪਤ ਕਰਨ ਦਾ ਵਧੀਆ ਮੌਕਾ ਹੈ। ਕੁੱਲ 58 ਅਹੁਦੇ ਭਰੇ ਜਾਣਗੇ।

ਯੋਗਤਾ

ਇੰਜੀਨੀਅਰ ਦੀ ਇਸ ਭਰਤੀ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ ਸਬੰਧਤ ਵਿਸ਼ੇ ਵਿਚ ਬੀ.ਈ./ਬੀ.ਟੈਕ/ਬੀ.ਐਸ.ਸੀ. ਆਦਿ ਦੀ ਡਿਗਰੀ ਹੋਣੀ ਚਾਹੀਦੀ ਹੈ।

ਉਮਰ ਹੱਦ

ਇਸ ਭਰਤੀ ਵਿਚ ਸ਼ਾਮਲ ਹੋਣ ਲਈ ਅਸਾਮੀ ਅਨੁਸਾਰ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 28 ਸਾਲ/32 ਸਾਲ/36 ਸਾਲ/40 ਸਾਲ ਹੋਣੀ ਚਾਹੀਦੀ ਹੈ। ਉਪਰਲੀ ਉਮਰ ਹੱਦ ਦੀ ਗਣਨਾ 31 ਅਕਤੂਬਰ 2024 ਨੂੰ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ

ਇੰਜੀਨੀਅਰਜ਼ ਇੰਡੀਆ ਲਿਮਟਿਡ ਦੀ ਇਸ ਭਰਤੀ ਲਈ ਅਰਜ਼ੀ ਦੇਣ ਲਈ ਉਮੀਦਵਾਰ ਹੇਠਾਂ ਦਿੱਤੇ ਆਸਾਨ ਕਦਮਾਂ ਨੂੰ ਫਾਲੋਅ ਕਰ ਸਕਦੇ ਹਨ।
ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਇੰਜੀਨੀਅਰਜ਼ ਇੰਡੀਆ ਲਿਮਟਿਡ ਦੀ ਅਧਿਕਾਰਤ ਵੈੱਬਸਾਈਟ, engineersindia.com 'ਤੇ ਜਾਣਾ ਚਾਹੀਦਾ ਹੈ।
ਇੱਥੇ ਹੋਮਪੇਜ 'ਤੇ ਭਰਤੀ ਨਾਲ ਸਬੰਧਤ ਲਿੰਕ 'ਤੇ ਕਲਿੱਕ ਕਰੋ।
ਹੁਣ ਅਰਜ਼ੀ ਫਾਰਮ ਨੂੰ ਖੋਲ੍ਹਣ ਤੋਂ ਬਾਅਦ ਸਾਰੇ ਲੋੜੀਂਦੇ ਵੇਰਵੇ ਧਿਆਨ ਨਾਲ ਭਰੋ।
ਫੋਟੋ ਅਤੇ ਦਸਤਖਤ ਸਮੇਤ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਸਹੀ ਆਕਾਰ ਵਿਚ ਅਪਲੋਡ ਕਰਨ ਤੋਂ ਬਾਅਦ ਅਰਜ਼ੀ ਦੀ ਫੀਸ ਦਾ ਭੁਗਤਾਨ ਕਰੋ।
ਇਸ ਤੋਂ ਬਾਅਦ ਫਾਰਮ ਦਾ ਅੰਤਿਮ ਪ੍ਰਿੰਟਆਊਟ ਭਵਿੱਖ ਲਈ ਸੁਰੱਖਿਅਤ ਰੱਖੋ।
ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਇੰਜੀਨੀਅਰਜ਼ ਇੰਡੀਆ ਲਿਮਟਿਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News