ਹੁਣ ਆਂਡੇ ਨਾਲ ਬਣੇਗਾ ਪਨੀਰ, ਬਿਨਾਂ ਫਰਿੱਜ ''ਚ ਰੱਖੇ 9 ਮਹੀਨੇ ਨਹੀਂ ਹੋਵੇਗਾ ਖਰਾਬ

05/21/2019 11:32:44 AM

ਨੋਇਡਾ— ਏਮਿਟੀ ਦੇ ਇਕ ਵਿਗਿਆਨੀ ਪ੍ਰੋਫੈਸਰ ਵੀ.ਕੇ. ਮੋਦੀ ਨੇ 2 ਸਾਲ ਦੀ ਮਿਹਨਤ ਤੋਂ ਬਾਅਦ ਆਂਡੇ ਤੋਂ ਪਨੀਰ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ 'ਚ ਜਿੱਥੇ ਸਾਰੇ ਪੋਸ਼ਕ ਤੱਤ ਮੌਜੂਦ ਹਨ, ਉੱਥੇ ਹੀ ਇਹ ਬਿਨਾਂ ਫਰਿੱਜ 'ਚ ਰੱਖੇ 9 ਮਹੀਨੇ ਤੱਕ ਖਰਾਬ ਨਹੀਂ ਹੋਵੇਗਾ। ਇਸ ਦਾ ਨਾਂ ਸੈਲਫ ਸਟੇਬਲ ਪਨੀਰ ਰੱਖਿਆ ਗਿਆ ਹੈ। ਇਹ ਪਨੀਰ ਜਲਦ ਬਾਜ਼ਾਰ 'ਚ ਉਪਲੱਬਧ ਹੋਵੇਗਾ।

ਏਮਿਟੀ ਇੰਸਟੀਚਿਊਟ ਆਫ ਫੂਡ ਤਕਨਾਲੋਜੀ 'ਚ ਹੈੱਡ ਆਫ ਇੰਸਟੀਟਿਊਸ਼ਨ ਪ੍ਰੋਫੈਸਰ ਵੀ.ਕੇ. ਮੋਦੀ ਨੇ ਦੱਸਿਆ ਕਿ ਅੱਜ-ਕੱਲ ਦੇ ਖੁਰਾਕ ਪਦਾਰਥਾਂ 'ਚ ਪੂਰੇ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ। ਜਿਨ੍ਹਾਂ 'ਚ ਹੁੰਦੇ ਵੀ ਹਨ, ਉਹ ਜਲਦ ਖਰਾਬ ਹੋ ਜਾਂਦੇ ਹਨ। ਦਾਲ, ਦੁੱਧ ਅਤੇ ਆਂਡੇ 'ਚ ਪੂਰੇ ਪੋਸ਼ਕ ਤੱਤ ਪਾਏ ਜਾਂਦੇ ਹਨ। ਅਜਿਹੇ 'ਚ ਸੋਚਿਆ ਕਿ ਆਂਡੇ ਤੋਂ ਕੁਝ ਅਜਿਹੀ ਚੀਜ਼ ਬਣਾਈ ਜਾਵੇ ਜੋ ਜਲਦ ਖਰਾਬ ਨਾ ਹੋਵੇ। ਇਸ 'ਚ ਕਿਸੇ ਵੀ ਤਰ੍ਹਾਂ ਦਾ ਰਸਾਇਣਿਕ ਪਦਾਰਥ ਨਹੀਂ ਮਿਲਾਇਆ ਗਿਆ ਹੈ। ਇਸ ਨੂੰ ਸਿਰਫ ਆਂਡੇ ਅਤੇ ਫੂਡ ਵਾਇੰਡਰਜ਼ ਨਾਲ ਤਿਆਰ ਕੀਤਾ ਗਿਆ ਹੈ।

ਤਿੰਨ ਤਰ੍ਹਾਂ ਦਾ ਹੋਵੇਗਾ ਇਹ ਪਨੀਰ
ਇਹ ਪਨੀਰ ਤਿੰਨ ਤਰ੍ਹਾਂ ਦਾ ਹੈ। ਭਾਰ ਘਟਾਉਣ ਵਾਲਿਆਂ ਲਈ ਆਂਡੇ ਦੇ ਸਫੇਦ ਹਿੱਸੇ ਨਾਲ ਬਣਾਇਆ ਜਾਂਦਾ ਹੈ। ਬੱਚਿਆਂ ਲਈ ਅੱਡੇ ਦੇ ਪੀਲੇ ਹਿੱਸੇ ਅਤੇ ਸਭ ਕੁਝ ਖਾਣ ਵਾਲਿਆਂ ਲਈ ਇਹ ਪੂਰੇ ਅੰਡੇ ਨਾਲ ਤਿਆਰ ਹੁੰਦਾ ਹੈ।

ਦੁੱਧ ਨਾਲ ਬਣੇ ਪਨੀਰ ਨਾਲੋਂ ਹੈ ਸਸਤਾ
ਬਾਜ਼ਾਰ 'ਚ ਉਪਲੱਬਧ ਦੁੱਧ ਨਾਲ ਬਣੇ ਪਨੀਰ ਦੀ ਕੀਮਤ ਕਰੀਬ 260 ਰੁਪਏ ਕਿਲੋਗ੍ਰਾਮ ਦੇ ਨੇੜੇ-ਤੇੜੇ ਹੈ। ਸੈਲਫ ਸਟੇਬਲ ਐਗ ਪਨੀਰ ਬਾਜ਼ਾਰ 'ਚ 200 ਰੁਪਏ ਪ੍ਰਤੀ ਕਿਲੋਗ੍ਰਾਮ 'ਚ ਆਸਾਨੀ ਨਾਲ ਮਿਲੇਗਾ।


DIsha

Content Editor

Related News