PFI ਦੀ ਫੰਡਿੰਗ ’ਤੇ ED ਦਾ ਵੱਡਾ ਖੁਲਾਸਾ; ਹਵਾਲਾ ਤੋਂ ਆਇਆ ਕਰੋੜਾਂ ਦਾ ਕੈਸ਼, 5 ਗ੍ਰਿਫਤਾਰ
Sunday, Dec 24, 2023 - 09:43 AM (IST)
ਨਵੀਂ ਦਿੱਲੀ (ਇੰਟ.) - ਪਾਬੰਦੀਸ਼ੁਦਾ ਸੰਗਠਨ ਪੀ. ਐੱਫ. ਆਈ. ਬਾਰੇ ਈ. ਡੀ. ਦਾ ਇਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਖਬਰ ਮੁਤਾਬਕ ਖਾੜੀ ਦੇਸ਼ਾਂ ਤੋਂ ਹਵਾਲਾ ਰਾਹੀਂ ਪੀ. ਐੱਫ. ਆਈ. ਦੇ ਨਾਂ ’ਤੇ ਕਰੋੜਾਂ ਰੁਪਏ ਦਾ ਕੈਸ਼ ਆਇਆ ਹੈ। ਇਸ ਦੇ ਨਾਲ ਹੀ ਬਲੈਕ ਮਨੀ ਨੂੰ ਵ੍ਹਾਈਟ ਕਰਨ ਲਈ ਸਮਰਥਕਾਂ ਦੇ ਖਾਤਿਆਂ ’ਚ ਇਹ ਕੈਸ਼ ਜਮ੍ਹਾ ਕਰਾਇਆ ਗਿਆ, ਜਿਸ ਤੋਂ ਬਾਅਦ ’ਚ ਪੀ. ਐੱਫ. ਆਈ. ਦੇ ਐਕਾਊਂਟ ’ਚ ਟਰਾਂਸਫਰ ਕਰਾਇਆ ਿਗਆ।
ਇਹ ਵੀ ਪੜ੍ਹੋ : GST ਦੀ ਵਸੂਲੀ ’ਚ ਪੰਜਾਬ ਦੇ ਮੁਕਾਬਲੇ ਹਰਿਆਣਾ ਅੱਗੇ, ਸੂਬੇ ’ਚ ਲੋਹਾ-ਸਕ੍ਰੈਪ ਟੈਕਸ ਮਾਫੀਆ ਦੀ ‘ਗਰਜ’
ਖਾੜੀ ਦੇਸ਼ਾਂ ਵਿਚ ਪੀ. ਐੱਫ. ਆਈ. ਦੇ ਹਜ਼ਾਰਾਂ ਸਮਰਥਕ ਮੌਜੂਦ ਹਨ ਅਤੇ ਦਾਨ ਦੇ ਨਾਂ ’ਤੇ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਸਨ। ਇਸ ਮਾਮਲੇ ’ਚ ਕੇਂਦਰੀ ਜਾਂਚ ਏਜੰਸੀ ਈ. ਡੀ. ਨੇ ਪੀ. ਐੱਫ. ਆਈ. ਨਾਲ ਜੁੜੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ : Year Ender 2023 : 2,000 ਦੇ ਨੋਟ ਤੋਂ ਲੈ ਕੇ UPI ਤੱਕ ਇਸ ਸਾਲ ਬੈਂਕਿੰਗ ਪ੍ਰਣਾਲੀ 'ਚ ਹੋਏ ਕਈ ਬਦਲਾਅ
ਈ. ਡੀ. ਦੇ ਮੁਤਾਬਕ ਇਹ ਸਾਰੇ ਮੁਲਜ਼ਮ ਪਾਬੰਦੀਸ਼ੁਦਾ ਸੰਗਠਨ ਪੀ. ਐੱਫ. ਆਈ. ’ਚ ਵੱਖ-ਵੱਖ ਅਹੁਦਿਆਂ ’ਤੇ ਸਨ। ਜੋ ਹਵਾਲਾ ਰਾਹੀਂ ਆਏ ਕਰੋੜਾਂ ਰੁਪਏ ਦੀ ਵਰਤੋਂ ਦੇਸ਼ ਵਿਰੋਧੀ ਗਤੀਵਿਧੀਆਂ ’ਚ ਕਰ ਰਹੇ ਸਨ। ਇਨ੍ਹਾਂ ਦੀ ਪਛਾਣ ਈ. ਐੱਮ. ਅਬਦੁੱਲ ਰਹਿਮਾਨ, ਅਨੀਸ ਅਹਿਮਦ, ਅਫਸਰ ਪਾਸ਼ਾ, ਏ. ਐੱਸ. ਇਸਮਾਈਲ ਅਤੇ ਮੁਹੰਮਦ ਸ਼ਫੀਕ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ : ਸਾਊਦੀ ਅਰਬ ਤੋਂ ਭਾਰਤ ਆ ਰਹੇ ਜਹਾਜ਼ 'ਚ ਲੱਗੀ ਅੱਗ, ਡਰੋਨ ਹਮਲੇ ਦਾ ਸ਼ੱਕ, ਅਲਰਟ 'ਤੇ Indian Navy
ਈ. ਡੀ. ਦੀ ਪੁੱਛਗਿੱਛ ’ਚ ਸਾਹਮਣੇ ਆਈਆਂ ਇਹ ਗੱਲਾਂ
ਦਰਅਸਲ, ਸਾਲ 2018 ਵਿਚ 2 ਮਈ ਨੂੰ ਦਾਇਰ ਕੀਤੀ ਗਈ ਈ. ਸੀ. ਆਈ. ਆਰ. ’ਚ ਸਾਰੇ ਪੰਜਾਂ ਮੁਲਜ਼ਮਾਂ ਤੋਂ ਈ. ਡੀ. ਨੇ ਦਿੱਲੀ ਦੀ ਤਿਹਾੜ ਜੇਲ ’ਚ ਹਾਲ ਹੀ ’ਚ 19 ਦਸੰਬਰ ਨੂੰ ਪੁੱਛਗਿੱਛ ਕੀਤੀ ਗਈ। ਇਹ ਪੁੱਛਗਿੱਛ 3 ਦਸੰਬਰ, 2020 ਨੂੰ ਪੀ. ਐੱਫ. ਆਈ. ਦੇ ਟਿਕਾਣਿਆਂ ’ਤੇ ਰੈਡ ਦੌਰਾਨ ਬਰਾਮਦ ਸੰਗਠਨ ਦੇ ਵੱਖ-ਵੱਖ ਬੈਂਕ ਐਂਕਾਊਂਟ ਡਿਟੇਲ ਦੇ ਆਧਾਰ ’ਤੇ ਕੀਤੀ ਗਈ। ਇਨ੍ਹਾਂ ਸਾਰਿਆਂ ਤੋਂ ਬੈਂਕ ਖਾਤਿਆਂ ’ਚ ਆਏ ਕਰੋੜਾਂ ਰੁਪਏ ਦੀ ਮਨੀ ਟ੍ਰੇਲ ਬਾਰੇ ਪੁੱਛਗਿੱਛ ਕੀਤੀ ਗਈ, ਪਰ ਉਨ੍ਹਾਂ ਨੂੰ ਤਸੱਲੀਬਖਸ਼ ਜਵਾਬ ਨਾ ਦੇਣ ਅਤੇ ਤੱਥਾਂ ’ਚ ਓਹਲਾ ਰੱਖਣ ਦੇ ਦੋਸ਼ ਵਿਚ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8