‘ਆਪ’ ਦੇ ਇਕ ਹੋਰ ਵਿਧਾਇਕ 'ਤੇ ED ਦਾ ਸ਼ਿਕੰਜਾ, ਗੁਲਾਬ ਸਿੰਘ ਯਾਦਵ ਦੇ ਘਰ 'ਚ ਕੀਤੀ ਛਾਪੇਮਾਰੀ
Saturday, Mar 23, 2024 - 05:46 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਿਮਾਂਡ 'ਤੇ ਲੈਣ ਮਗਰੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਐਕਸ਼ਨ ਮੋਡ ਵਿਚ ਹੈ। ਈਡੀ ਨੇ ਅੱਜ ਸਵੇਰੇ ਦਿੱਲੀ ਵਿਚ ਆਮ ਆਮਦੀ ਪਾਰਟੀ (ਆਪ) ਦੇ ਇਕ ਹੋਰ ਵਿਧਾਇਕ ਦੇ ਘਰ ਛਾਪਾ ਮਾਰਿਆ ਹੈ। ਈਡੀ ਨੇ 'ਆਪ' ਵਿਧਾਇਕ ਗੁਲਾਬ ਸਿੰਘ ਯਾਦਵ ਦੇ ਘਰ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਕ ਛਾਪੇਮਾਰੀ ਦਾ ਕੁਨੈਕਸ਼ਨ ਸ਼ਰਾਬ ਘਪਲੇ ਮਾਮਲੇ ਨਾਲ ਹੈ। ਸੂਤਰਾਂ ਦੇ ਹਵਾਲੇ ਤੋਂ ਇਸ ਬਾਰੇ ਦੱਸਿਆ ਗਿਆ ਈਡੀ ਦੇ ਅਫਸਰਾਂ ਨੇ ਗੁਲਾਬ ਸਿੰਘ ਦੇ ਟਿਕਾਣਿਆਂ 'ਤੇ ਤਲਾਸ਼ੀ ਲਈ।
ਇਹ ਵੀ ਪੜ੍ਹੋ- ਵੱਡੀ ਖ਼ਬਰ : 28 ਮਾਰਚ ਤੱਕ ED ਦੀ ਰਿਮਾਂਡ 'ਚ ਰਹਿਣਗੇ ਕੇਜਰੀਵਾਲ
ਗੁਲਾਬ ਸਿੰਘ ਯਾਦਵ ਦੇ ਖਿਲਾਫ ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ, ਜਦੋਂ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਸਮਰਥਨ 'ਚ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਸੀ। 'ਐਕਸ' 'ਤੇ ਦਿੱਲੀ ਦੇ ਸੀ. ਐੱਮ ਦੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿਰਫ ਇਕ ਹੀ ਕਾਲ ਹੈ ਅਤੇ ਉਹ ਹੈ ਅਰਵਿੰਦ ਕੇਜਰੀਵਾਲ।
ਇਹ ਵੀ ਪੜ੍ਹੋ- ਜਾਂਚ ਏਜੰਸੀਆਂ ਦੀ ਕਾਰਵਾਈ ਕਾਰਨ 5 ਮੁੱਖ ਮੰਤਰੀਆਂ ਨੂੰ ਛੱਡਣੀ ਪਈ ਹੈ ਕੁਰਸੀ, ਹੁਣ ਕੇਜਰੀਵਾਲ 'ਤੇ ਟਿਕੀਆਂ ਨਜ਼ਰਾਂ
ਕੌਣ ਹੈ ਗੁਲਾਬ ਸਿੰਘ ਯਾਦਵ?
‘ਆਪ’ ਆਗੂ ਗੁਲਾਬ ਸਿੰਘ ਯਾਦਵ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਸਮੇਂ ਉਹ ਦਿੱਲੀ ਦੇ ਮਟਿਆਲਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਇਸ ਤੋਂ ਇਲਾਵਾ ਉਹ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੇ ਇੰਚਾਰਜ ਰਹੇ ਹਨ ਅਤੇ ਆਪਣੇ ਆਪ ਨੂੰ ਅਰਵਿੰਦ ਕੇਜਰੀਵਾਲ ਦੀ ਟੀਮ ਦਾ ਸਿਪਾਹੀ ਦੱਸਦੇ ਹਨ।
ਹਿਰਾਸਤ 'ਚ ਅਰਵਿੰਦ ਕੇਜਰੀਵਾਲ, ED ਨੇ ਕਿਹਾ-CM ਹੋਣ ਦਾ ਫਾਇਦਾ ਚੁੱਕਿਆ
ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਸ਼ੁੱਕਰਵਾ ਨੂੰ ਵਿਸ਼ੇਸ਼ ਅਦਾਲਤ ਨੇ 28 ਮਾਰਚ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿਚ ਭੇਜ ਦਿੱਤਾ ਸੀ। ਈਡੀ ਨੇ ਅਦਾਲਤ ਵਿਚ ਦਾਅਵਾ ਕੀਤਾ ਕਿ ਆਬਕਾਰੀ ਘਪਲੇ ਕੇਸ ਵਿਚ ਅਪਰਾਧ ਤੋਂ ਹਾਸਲ ਹੋਈ ਕਮਾਈ ਦੀ ਵੱਡੀ ਰਾਸ਼ੀ ਆਮ ਆਦਮੀ ਪਾਰਟੀ (ਆਪ) ਵਲੋਂ ਮਨੀ ਲਾਂਡਰਿੰਗ ਕਰਾਉਣ ਕਰਨ ਲਈ ਕੇਜਰੀਵਾਲ ਨੇ ਦਿੱਲੀ ਦਾ ਮੁੱਖ ਮੰਤਰੀ ਹੋਣ ਦਾ ਫਾਇਦਾ ਚੁੱਕਿਆ। ਹਾਲਾਂਕਿ 'ਆਪ' ਵਲੋਂ ਦਾਅਵਾ ਕੀਤਾ ਗਿਆ ਕਿ ਇਨਕਲਾਬ ਦੀ ਲਾਟ ਕਾਇਰ ਤਾਨਾਸ਼ਾਹ ਨੂੰ ਢਾਹ ਦੇਵੇਗੀ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪੁਲਸ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਲਿਆ ਹਿਰਾਸਤ 'ਚ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8