ਇੱਕੋ ਦਿਨ ਦੋ ਵਾਰ ਕੰਬੀ ਧਰਤੀ: ਭਾਰਤ ਦੇ ਇਨ੍ਹਾਂ ਹਿੱਸਿਆਂ 'ਚ ਲੱਗੇ ਭੂਚਾਲ ਦੇ ਝਟਕੇ

Saturday, Oct 10, 2026 - 08:42 PM (IST)

ਇੱਕੋ ਦਿਨ ਦੋ ਵਾਰ ਕੰਬੀ ਧਰਤੀ: ਭਾਰਤ ਦੇ ਇਨ੍ਹਾਂ ਹਿੱਸਿਆਂ 'ਚ ਲੱਗੇ ਭੂਚਾਲ ਦੇ ਝਟਕੇ

ਦੇਹਰਾਦੂਨ — ਉੱਤਰਾਖੰਡ ਵਿੱਚ ਅੱਜ ਇੱਕੋ ਦਿਨ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅੱਜ ਰਾਤ 8:08 ਵਜੇ ਉੱਤਰਕਾਸ਼ੀ ਵਿੱਚ 4.2 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਪਹਿਲਾਂ ਅੱਜ ਬਾਗੇਸ਼ਵਰ ਵਿੱਚ ਵੀ 2.8 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ 6 ਅਕਤੂਬਰ ਨੂੰ ਚਮੋਲੀ ਵਿੱਚ 4.9 ਤੀਬਰਤਾ ਦਾ ਭੂਚਾਲ ਆਇਆ ਸੀ। ਪਿਛਲੇ ਕੁਝ ਦਿਨਾਂ ਦੌਰਾਨ ਉੱਤਰਾਖੰਡ ਵਿੱਚ ਲਗਾਤਾਰ ਭੂਚਾਲ ਦੀਆਂ ਗਤੀਵਿਧੀਆਂ ਦਰਜ ਕੀਤੀਆਂ ਜਾ ਰਹੀਆਂ ਹਨ।


ਦੱਸ ਦਈਏ ਕਿ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਸਨ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਅਨੁਸਾਰ, ਇਹ ਭੂਚਾਲ ਰਾਤ 10:23 ਵਜੇ ਆਇਆ ਸੀ। ਇਸ ਦਾ ਕੇਂਦਰ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ 13 ਕਿਲੋਮੀਟਰ ਦੀ ਡੂੰਘਾਈ 'ਤੇ ਸੀ। 

ਉੱਤਰਾਖੰਡ ਰਾਜ ਆਫ਼ਤ ਪ੍ਰਬੰਧਨ ਅਥਾਰਟੀ (USDMA) ਨੇ ਵੀ ਭੂਚਾਲ ਦੇ ਸਮੇਂ ਦੀ ਪੁਸ਼ਟੀ ਰਾਤ 10:23 ਵਜੇ ਵਜੋਂ ਕੀਤੀ। ਅਥਾਰਟੀ ਅਨੁਸਾਰ, ਭੂਚਾਲ ਦਾ ਕੇਂਦਰ ਚਮੋਲੀ ਜ਼ਿਲ੍ਹੇ ਵਿੱਚ 13 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਉੱਤਰਾਖੰਡ ਦੇ ਕਈ ਹਿੱਸਿਆਂ ਵਿੱਚ ਝਟਕੇ ਮਹਿਸੂਸ ਕੀਤੇ ਗਏ। ਦੇਹਰਾਦੂਨ ਵਿੱਚ ਵੀ, ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਇਸ ਤੋਂ ਇਲਾਵਾ, ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਵੀ ਹਲਚਲ ਮਹਿਸੂਸ ਕੀਤੀ ਗਈ।


author

Inder Prajapati

Content Editor

Related News